LPG Update : ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ LPG ਗੈਸ ਸਿਲੰਡਰ ਦੀ ਡਿਲੀਵਰੀ ਸਮੇਂ ਸਿਰ ਮਿਲਦੀ ਰਹੇ ਅਤੇ ਸਬਸਿਡੀ ਦਾ ਲਾਭ ਵੀ ਜਾਰੀ ਰਹੇ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਤੁਹਾਡੀ ਇੱਕ ਛੋਟੀ ਜਿਹੀ ਲਾਪਰਵਾਹੀ ਗੈਸ ਸਿਲੰਡਰ ਦੀ ਡਿਲੀਵਰੀ ਅਤੇ ਸਬਸਿਡੀ ਦੋਵਾਂ ‘ਤੇ ਅਸਰ ਪਾ ਸਕਦੀ ਹੈ। ਜੇਕਰ ਤੁਸੀਂ ਹਾਲੇ ਤੱਕ E-KYC ਨਹੀਂ ਕਰਵਾਈ, ਤਾਂ ਇਸ ਨੂੰ ਜਲਦੀ ਤੋਂ ਜਲਦੀ ਪੂਰਾ ਕਰ ਲਓ ਨਹੀਂ ਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਰਕਾਰ ਦੇ ਨਵੇਂ ਨਿਯਮਾਂ ਅਨੁਸਾਰ 1 ਜੁਲਾਈ ਤੋਂ ਬਿਨਾਂ E-KYC ਵਾਲੇ ਉਪਭੋਗਤਾਵਾਂ ਨੂੰ LPG ਸਿਲੰਡਰ ‘ਤੇ ਮਿਲਣ ਵਾਲੀ ਸਬਸਿਡੀ ਦਾ ਲਾਭ ਨਹੀਂ ਮਿਲੇਗਾ। ਇਹ ਨਿਯਮ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਦੇ ਨਾਲ-ਨਾਲ ਹੋਰ ਉਪਭੋਗਤਾਵਾਂ ‘ਤੇ ਵੀ ਲਾਗੂ ਹੋਵੇਗਾ।
ਇਸ ਤਾਰੀਖ ਤੱਕ ਕਰਵਾਓ ਵੈਰੀਫਿਕੇਸ਼ਨ
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਨਿਰਦੇਸ਼ਾਂ ਮੁਤਾਬਕ PM ਉੱਜਵਲਾ ਯੋਜਨਾ ਅਤੇ DBTL (Direct Benefit Transfer for LPG) ਯੋਜਨਾ ਦੇ ਤਹਿਤ ਆਉਣ ਵਾਲੇ ਸਾਰੇ ਉਪਭੋਗਤਾਵਾਂ ਲਈ 30 ਜੂਨ ਤੱਕ ਬਾਇਓਮੈਟ੍ਰਿਕ ਆਧਾਰ ਵੈਰੀਫਿਕੇਸ਼ਨ (E-KYC) ਕਰਵਾਉਣਾ ਲਾਜ਼ਮੀ ਹੈ। ਜੇਕਰ ਤੁਸੀਂ ਨਿਰਧਾਰਤ ਸਮੇਂ ਤੱਕ E-KYC ਨਹੀਂ ਕਰਵਾਉਂਦੇ ਤਾਂ ਤੁਹਾਡੀ LPG ਸਬਸਿਡੀ ਰੋਕੀ ਜਾ ਸਕਦੀ ਹੈ ਜਾਂ ਸਥਾਈ ਤੌਰ ‘ਤੇ ਬੰਦ ਵੀ ਹੋ ਸਕਦੀ ਹੈ।
ਹਾਲਾਂਕਿ, ਜੇ ਕੋਈ ਵਿਅਕਤੀ 30 ਜੂਨ ਤੋਂ ਬਾਅਦ E-KYC ਕਰਵਾਉਂਦਾ ਹੈ ਤਾਂ ਉਸ ਨੂੰ ਅਗਲੀ ਗੈਸ ਬੁਕਿੰਗ ‘ਤੇ ਸਬਸਿਡੀ ਦਾ ਲਾਭ ਮਿਲ ਸਕਦਾ ਹੈ ਪਰ E-KYC ਨਾ ਹੋਣ ਵਾਲੀ ਮਿਆਦ ਦੀ ਬਕਾਇਆ ਸਬਸਿਡੀ ਨਹੀਂ ਮਿਲੇਗੀ।
ਘਰ ਬੈਠੇ ਵੀ ਕਰ ਸਕਦੇ ਹੋ E-KYC
ਇੰਡੇਨ ਗੈਸ ਉਪਭੋਗਤਾ ਆਪਣੇ ਮੋਬਾਈਲ ਫੋਨ ਰਾਹੀਂ ਘਰ ਬੈਠੇ E-KYC ਪੂਰੀ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਆਪਣੇ ਫੋਨ ਵਿੱਚ IndianOil ONE ਐਪ ਡਾਊਨਲੋਡ ਕਰਨੀ ਹੋਵੇਗੀ। ਜੇਕਰ ਕੋਈ ਵਿਅਕਤੀ ਆਨਲਾਈਨ E-KYC ਨਹੀਂ ਕਰਨਾ ਚਾਹੁੰਦਾ ਤਾਂ ਉਹ ਆਪਣੇ ਨਜ਼ਦੀਕੀ LPG ਡਿਸਟ੍ਰੀਬਿਊਟਰ ਕੋਲ ਜਾ ਕੇ ਵੀ ਇਹ ਪ੍ਰਕਿਰਿਆ ਪੂਰੀ ਕਰ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ E-KYC ਵੈਰੀਫਿਕੇਸ਼ਨ ਲਈ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਲਈ ਜਾਵੇਗੀ।
ਐਪ ਰਾਹੀਂ E-KYC ਕਿਵੇਂ ਕਰੀਏ?
✅ ਸਭ ਤੋਂ ਪਹਿਲਾਂ IndianOil ONE ਐਪ ਡਾਊਨਲੋਡ ਕਰੋ।
✅ ਆਪਣੇ ਮੋਬਾਈਲ ਨੰਬਰ ਨਾਲ ਸਾਈਨ ਅੱਪ ਕਰੋ।
✅ ਕੈਸ਼ ਮੈਮੋ ‘ਤੇ ਦਿੱਤੀ 16 ਅੰਕਾਂ ਵਾਲੀ LPG ID ਨੂੰ ਲਿੰਕ ਕਰੋ।
✅ ਹੋਮ ਸਕ੍ਰੀਨ ‘ਤੇ ਜਾ ਕੇ “My Profile” ‘ਤੇ ਕਲਿੱਕ ਕਰੋ।
✅ LPG ਵੇਰਵਿਆਂ ਵਿੱਚ “Indane Details” ਸੈਕਸ਼ਨ ਖੋਲ੍ਹੋ।
✅ ਇੱਥੇ ਤੁਹਾਨੂੰ E-KYC ਦਾ ਵਿਕਲਪ ਨਜ਼ਰ ਆਵੇਗਾ।
✅ ਸਾਰੀਆਂ ਸ਼ਰਤਾਂ ਅਤੇ ਨਿਯਮ ਧਿਆਨ ਨਾਲ ਪੜ੍ਹੋ।
✅ Face Scan ‘ਤੇ ਕਲਿੱਕ ਕਰਕੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਪੂਰਾ ਕਰੋ।
✅ ਆਖ਼ਿਰ ਵਿੱਚ E-KYC Request ਸਬਮਿਟ ਕਰ ਦਿਓ।
ਇਸ ਤਰ੍ਹਾਂ ਤੁਸੀਂ ਘਰ ਬੈਠੇ ਆਪਣੀ LPG E-KYC ਆਸਾਨੀ ਨਾਲ ਪੂਰੀ ਕਰ ਸਕਦੇ ਹੋ ਅਤੇ ਸਬਸਿਡੀ ਦਾ ਲਾਭ ਜਾਰੀ ਰੱਖ ਸਕਦੇ ਹੋ।
ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ