30.5 C
Patiāla
Thursday, May 2, 2024

ਆਈਪੀਐੱਲ: ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਹਰਾ ਕੇ ਜਿੱਤ ਦਾ ਖਾਤਾ ਖੋਲ੍ਹਿਆ

Must read


ਮੁੰਬਈ, 7 ਅਪਰੈਲ

ਮੁੰਬਈ ਇੰਡੀਅਨਜ਼ ਨੇ ਅੱਜ ਇੱਥੇ ਆਈਪੀਐੱਲ ’ਚ ਮੈਚ ਦਿੱਲੀ ਕੈਪੀਟਲਜ਼ ਨੂੰ 29 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਦੀ ਟੂਰਨਾਮੈਂਟ ’ਚ ਇਹ ਪਹਿਲੀ ਜਿੱਤ ਹੈ। ਪਹਿਲੇ ਤਿੰਨ ਮੈਚਾਂ ’ਚ ਟੀਮ ਨੂੰ ਹਾਰ ਮਿਲੀ ਸੀ। ਮੁੰਬਈ ਨੇ ਪਹਿਲਾਂ ਖੇਡਦਿਆਂ ਨਿਰਧਾਰਿਤ 20 ਓਵਰਾਂ ’ਚ ਰੋਹਿਤ ਸ਼ਰਮਾ ਦੀਆਂ 49 ਦੌੜਾਂ, ਇਸ਼ਾਨ ਕਿਸ਼ਨ ਦੀਆਂ 42, ਟਿਮ ਵੇਡ ਦੀਆਂ 45 ਅਤੇ ਕਪਤਾਨ ਹਾਰਦਿਕ ਪਾਂਡਿਆ ਤੇ ਰੋਮਾਰੀਓ ਸ਼ੈਫਰਡ ਦੀਆਂ 39-39 ਦੌੜਾਂ ਸਦਕਾ 5 ਵਿਕਟਾਂ ’ਤੇ 234 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ’ਚ ਦਿੱਲੀ ਕੈਪੀਟਲਜ਼ ਟੀਮ ਤੈਅ ਓਵਰਾਂ ’ਚ ਪੰਜ ਵਿਕਟਾਂ ਗੁਆ ਕੇ 205 ਦੌੜਾਂ ਹੀ ਬਣਾ ਸਕੀ। ਹਾਲਾਂਕਿ ਦਿੱਲੀ ਵੱਲੋਂ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਨੇ 66 ਦੌੜਾਂ, ਅਭਿਸ਼ੇਕ ਪੋਰੇਲ ਨੇ 41 ਦੌੜਾਂ ਤੇ ਟ੍ਰਿਸਟੀਅਨ ਸਟੱਬਸ ਨੇ 71 ਦੌੜਾਂ ਦੀ ਪਾਰੀ ਖੇਡੀ ਪਰ ਉਹ ਟੀਮ ਨੂੰ ਹਾਰ ਤੋਂ ਨਾ ਬਚਾ ਸਕੇ।



News Source link

- Advertisement -

More articles

- Advertisement -

Latest article