41.2 C
Patiāla
Friday, May 17, 2024

ਭਾਜਪਾ ਸਰਕਾਰ ਨੇ ਗੁਜਰਾਤ ਨੂੰ ਪਾਕਿਸਤਾਨ ਤੋਂ ਆਉਣ ਵਾਲੇ ਨਸ਼ਾ ਤਸਕਰਾਂ ਦਾ ਅੱਡਾ ਬਣਾ ਦਿੱਤਾ: ਕਾਂਗਰਸ

Must read


ਨਵੀਂ ਦਿੱਲੀ, 2 ਮਈ

ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਗੁਜਰਾਤ ਨੂੰ ਪਾਕਿਸਤਾਨ ਤੋਂ ਆਉਣ ਵਾਲੇ ਨਸ਼ਾ ਤਸਕਰਾਂ ਦਾ ਅੱਡਾ ਬਣਾ ਦਿੱਤਾ ਹੈ। ਵਿਰੋਧੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਉਹ ਸੂਬੇ ਵਿੱਚ ਨਸ਼ਿਆਂ ਦੀ ਤਸਕਰੀ ਦੇ ਵਧ ਰਹੇ ਕਾਰੋਬਾਰ ਨਾਲ ਨਜਿੱਠਣ ਲਈ ਕੀ ਕਰ ਰਹੇ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਗੁਜਰਾਤ ‘ਚ ਰੈਲੀਆਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਤੋਂ ਕੁਝ ਸਵਾਲ ਪੁੱਛੇ ਹਨ।

ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ, ‘ਗੁਜਰਾਤ ‘ਚ ਵੱਡੇ ਪੱਧਰ ‘ਤੇ ਨਸ਼ਾ ਤਸਕਰੀ ਦੇ ਧੰਦੇ ‘ਚ ਪ੍ਰਧਾਨ ਮੰਤਰੀ ਕਿਸ ਨੂੰ ਬਚਾਅ ਰਹੇ ਹਨ? ਗਲਤ ਜ਼ਮੀਨੀ ਰਿਕਾਰਡ ਕਾਰਨ ਪ੍ਰਭਾਵਿਤ ਹੋਏ ਲੱਖਾਂ ਪਰਿਵਾਰਾਂ ਦਾ ਜ਼ਿੰਮੇਵਾਰ ਕੌਣ? ਭਾਜਪਾ ਦੇ ਇੰਨੇ ਸਾਲਾਂ ਦੇ ਰਾਜ ਤੋਂ ਬਾਅਦ ਵੀ ਗੁਜਰਾਤ ਪਾਣੀ ਦੀ ਕਿੱਲਤ ਨਾਲ ਕਿਉਂ ਜੂਝ ਰਿਹਾ ਹੈ?’ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਗੁਜਰਾਤ ਨੂੰ ਪਾਕਿਸਤਾਨ ਤੋਂ ਆਉਣ ਵਾਲੇ ਨਸ਼ਾ ਤਸਕਰਾਂ ਦਾ ਅੱਡਾ ਬਣਾ ਦਿੱਤਾ ਹੈ।



News Source link

- Advertisement -

More articles

- Advertisement -

Latest article