24.6 C
Patiāla
Thursday, May 2, 2024

ਸਮਾਜ ’ਚੋਂ ਜਾਤੀ ਤੇ ਲਿੰਗ ਵਿਤਕਰੇ ਦੇ ਖਾਤਮੇ ਲਈ ਵਿਸ਼ੇਸ਼ ਯਤਨਾਂ ਦੀ ਲੋੜ: ਭਾਗਵਤ – Punjabi Tribune

Must read


ਵਡੋਦਰਾ, 7 ਅਪਰੈਲ 

ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਨੇ ਅੱਜ ਸਮਾਜ ’ਚੋਂ ਜਾਤ ਤੇ ਲਿੰਗ ਦੇ ਆਧਾਰ ’ਤੇ ਭੇਦਭਾਵ ਦੇ ਖਾਤਮੇ ਲਈ ਵਿਸ਼ੇਸ਼ ਯਤਨ ਕਰਨ ਦਾ ਸੱਦਾ ਦਿੱਤਾ ਹੈ। ਉਹ ਆਪਣੇ ਦੋ ਦਿਨਾ ਗੁਜਰਾਤ ਦੌਰੇ ਦੇ ਦੂਜੇ ਦਿਨ ਵਡੋਦਰਾ ’ਚ ਬੁੱਧੀਜੀਵੀਆਂ ਨਾਲ ਪ੍ਰੋਗਰਾਮ ’ਚ ਬੋਲ ਰਹੇ ਸਨ। ਆਰਐੱਸਐੱਸ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਬੁੱਧੀਜੀਵੀਆਂ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ‘‘ਸੱਜਣ ਸ਼ਕਤੀ’’ (ਨੋਬੇਲ ਪਾਵਰ) ਨੂੰ ਇਕਜੁੱਟ ਕੀਤਾ ਜਾਣਾ ਚਾਹੀਦਾ ਹੈ ਅਤੇ ਏਕਤਾ, ਪਰਿਵਾਰਕ ਸਿੱਖਿਆ, ਰੀਤੀ-ਰਿਵਾਜਾਂ ਦੀ ਪਾਲਣਾ, ਵਾਤਾਵਰਨ ਸੁਰੱਖਿਆ, ਸਵਦੇਸ਼ੀ ਮੁੱਲਾਂ ਬਾਰੇ ਜਾਗਰਤੀ ਅਤੇ ਨਾਗਰਿਕਾਂ ਦੇ ਫਰਜ਼ਾਂ ’ਚ ਸਿੱਖਿਆ ਰਾਹੀਂ ਸਮਾਜਿਕ ਤਬਦੀਲੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਬਿਆਨ ਮੁਤਾਬਕ ਮੀਟਿੰਗ ਦੌਰਾਨ ਸਿਹਤ, ਵਾਤਾਵਰਨ, ਕਲਾ, ਸਾਹਿਤ ਅਤੇ ਸਮਾਜਿਕ ਤਬਦੀਲੀ ਵਰਗੇ ਖੇਤਰਾਂ ’ਚ ਕੰਮ ਕਰਨ ਵਾਲੇ ਲੋਕਾਂ ਨੇ ਆਪਣੀਆਂ ਯੋਜਨਾਵਾਂ ਬਾਰੇ ਵਿਚਾਰ ਪੇਸ਼ ਕੀਤੇ। -ਪੀਟੀਆਈ 



News Source link

- Advertisement -

More articles

- Advertisement -

Latest article