29.1 C
Patiāla
Sunday, May 5, 2024

ਪਾਕਿਸਤਾਨ: ਪਠਾਨਕੋਟ ਹਮਲੇ ਦੇ ਸਾਜ਼ਿਸ਼ਘਾੜੇ ਸ਼ਾਹਿਦ ਲਤੀਫ਼ ਦੀ ਹੱਤਿਆ ਮਾਮਲੇ ’ਚ ਕਈ ਸ਼ੱਕੀ ਗ੍ਰਿਫ਼ਤਾਰ – punjabitribuneonline.com

Must read


ਲਾਹੌਰ, 13 ਅਕਤੂਬਰ

ਪਾਕਿਸਤਾਨ ਦੇ ਸੂਬਾ ਪੰਜਾਬ ਦੇ ਪੁਲੀਸ ਮੁਖੀ ਨੇ ਅੱਜ ਦੱਸਿਆ ਕਿ ਦਹਿਸ਼ਤਗਰਦ ਗੁਟ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਇੱਕ ਮੁੱਖ ਸਹਿਯੋਗੀ ਸ਼ਾਹਿਦ ਲਤੀਫ਼ ਅਤੇ ਉਸ ਦੇ ਦੋ ਸਾਥੀਆਂ ਦੇ ਕਤਲ ਮਾਮਲੇ ’ਚ ਜ਼ਿਆਦਾਤਰ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੰਜਾਬ ਸੂਬੇ ਦੇ ਸਿਆਲਕੋਟ ’ਚ ਦਸਕਾ ਸ਼ਹਿਰ ਦੀ ਇੱਕ ਮਸਜਿਦ ’ਚ ਕੁਝ ਦਿਨ ਪਹਿਲਾਂ, ਜੈਸ਼ ਦਹਿਸ਼ਤਗਰਦ ਸ਼ਾਹਿਦ ਲਤੀਫ਼, ਉਸ ਦੇ ਸੁਰੱਖਿਆ ਗਾਰਡ ਹਾਸ਼ਮ ਅਲੀ ਤੇ ਇੱਕ ਹੋਰ ਸਾਥੀ ਦੀ ਹਥਿਆਰਬੰਦ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸ਼ਾਹਿਦ ਲਤੀਫ਼ 2016 ’ਚ ਪਠਾਨਕੋਟ ’ਚ ਭਾਰਤੀ ਹਵਾਈ ਸੈਨਾ ਦੇ ਅੱਡੇ ’ਤੇ ਹੋਏ ਹਮਲੇ ਦਾ ਸਾਜ਼ਿਸ਼ਘਾੜਾ ਸੀ। ਪੰਜਾਬ ਦੇ ਆਈਜੀਪੀ ਡਾ. ਉਸਮਾਨ ਅਨਵਰ ਨੇ ਕਿਹਾ ਕਿ ਲਤੀਫ਼ ਕਤਲ ਮਾਮਲੇ ’ਚ ਤਿੰਨੋਂ ਹਥਿਆਰਬੰਦ ਵਿਅਕਤੀਆਂ ਦੀ ਪਛਾਣ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੋਰ ਗ੍ਰਿਫ਼ਤਾਰੀਆਂ ਸਿਆਲਕੋਟ, ਲਾਹੌਰ, ਪਾਕਪਟਨ, ਕਸੂਰ ਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚੋਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ, ‘‘ਹਮਲੇ ਦੀ ਸਾਜ਼ਿਸ਼ ਪਾਕਿਸਤਾਨ ਤੋਂ ਬਾਹਰ ਰਚੀ ਗਈ ਸੀ। ਇੱਕ ਦੇਸ਼ ਦੀ ਖੁਫ਼ੀਆ ਏਜੰਸੀ ਨੇ ਇੱਕ ਵਿਅਕਤੀ ਨੂੰ ਪਾਕਿਸਤਾਨ ਭੇਜਿਆ ਸੀ। ਸਾਡੇ ਕੋਲ ਸਾਰਾ ਰਿਕਾਰਡ ਹੈ, ਉਹ ਵਿਅਕਤੀ ਕੌਣ ਹੈ ਜਿਹੜਾ ਇੱਥੇ ਆਇਆ ਸੀ ਤੇ ਕਿਸ ਨੂੰ ਮਿਲਿਆ ਸੀ। ਉਹ 6 ਤੋਂ 9 ਅਕਤੂਬਰ ਤੱਕ ਇਥੇ ਆਏ ਅਤੇ 11 ਅਕਤੂਬਰ ਨੂੰ ਵਾਰਦਾਤ ਅੰਜਾਮ ਦਿੱਤੀ।’’ ਇਸੇ ਦੌਰਾਨ ਸਿਆਲਕੋਟ ਜ਼ਿਲ੍ਹਾ ਪੁਲੀਸ ਅਧਿਕਾਰੀ ਮੁਹੰਮਦ ਹਸਨ ਇਕਬਾਲ ਨੇ ਕਿਹਾ ਕਿ ਇਹ ਇਕ ‘ਦਹਿਸ਼ਤੀ ਘਟਨਾ’ ਸੀ। -ਪੀਟੀਆਈ



News Source link

- Advertisement -

More articles

- Advertisement -

Latest article