42.7 C
Patiāla
Saturday, May 18, 2024

ਘਨੌਰ: ਪਰਨੀਤ ਕੌਰ ਦੇ ਕਾਫ਼ਿਲੇ ਦਾ ਘਿਰਾਓ ਕਰ ਰਹੇ ਕਿਸਾਨ ਦੀ ਭਾਜਪਾ ਆਗੂ ਦੇ ਸਮਰਥਕ ਦਾ ਧੱਕਾ ਵੱਜਣ ਕਾਰਨ ਮੌਤ – Punjabi Tribune

Must read


ਸਰਬਜੀਤ ਸਿੰਘ ਭੰਗੂ

ਘਨੌਰ, 4 ਮਈ

ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਅੱਜ ਘਨੌਰ ਹਲਕੇ ਅਧੀਨ ਪਿੰਡ ਸੇਹਰਾ ਵਿਖੇ ਚੋਣ ਪ੍ਰੋਗਰਾਮ ਦੌਰਾਨ ਕਿਸਾਨਾਂ ਵੱਲੋਂ ਘਿਰਾਓ ਕਰਨ ਮੌਕੇ ਕਿਸਾਨ ਆਗੂ ਸੁਰਿੰਦਰ ਸਿੰਘ ਆਕੜੀ ਦੀ ਮੌਤ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਜਦੋਂ ਕਿਸਾਨ ਪਰਨੀਤ ਕੌਰ ਦੇ ਕਾਫਲੇ ਨੂੰ ਘੇਰ ਰਹੇ ਸਨ ਤਾਂ ਸੁਰਿੰਦਰ ਸਿੰਘ ਆਕੜੀ ਭਾਜਪਾ ਨੇਤਾ ਦੀ ਗੱਡੀ ਦੇ ਮੂਹਰੇ ਆ ਖਲੋਤਾ। ਉਸ ਨੂੰ ਲਾਂਭੇ ਕਰਨ ਲਈ ਪਰਨੀਤ ਕੌਰ ਦੇ ਸਮਰਥਕ ਨੇ ਉਸ ਨੂੰ ਕਥਿਤ ਤੌਰ ’ਤੇ ਧੱਕਾ ਮਾਰ ਦਿੱਤਾ, ਜਿਸ ਕਾਰਨ ਉਹ ਪਿਛਾਂਹ ਡਿੱਗ ਗਿਆ ਤੇ ਇਸ ਦੌਰਾਨ ਹੀ ਉਸ ਦੀ ਮੌਤ ਹੋ ਗਈ। ਇਸ ਮਗਰੋਂ ਉਸ ਨੂੰ ਸਿਵਲ ਹਸਪਤਾਲ ਰਾਜਪੁਰਾ ਵਿਖੇ ਲਿਜਾਇਆ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਗਏ ਹਨ।



News Source link

- Advertisement -

More articles

- Advertisement -

Latest article