42.7 C
Patiāla
Saturday, May 18, 2024

ਦੀਨਾਨਗਰ: ਭੱਠਾ ਮਜ਼ਦੂਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ – Punjabi Tribune

Must read


ਪੱਤਰ ਪ੍ਰੇਰਕ

ਦੀਨਾਨਗਰ, 3 ਮਈ

ਦੀਨਾਨਗਰ ਦੇ ਵੱਖ-ਵੱਖ ਭੱਠਿਆ ’ਤੇ ਕੰਮ ਕਰਦੇ ਮਜ਼ਦੂਰਾਂ ਵੱਲੋਂ ਆਪਣੀਆਂ ਨੂੰ ਲੈ ਕੇ ਅੱਜ ਕੰਮ ਬੰਦ ਕਰ ਦਿੱਤਾ ਗਿਆ ਅਤੇ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਗਈ। ਭੱਠਾ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ ਝੰਗੀ ਸਰੂਪ ਦਾਸ, ਘਰੋਟਾ ਮੋੜ, ਡੀਡਾ, ਜੰਗਲਾ ਭਵਾਨੀ ਅਤੇ ਪਰਮਾਨੰਦ ਵਿਖੇ ਹੜਤਾਲ ਕਰਦਿਆਂ ਮਜ਼ਦੂਰਾਂ ਵੱਲੋਂ ਭੱਠਾ ਮਾਲਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਭੱਠਾ ਮਜ਼ਦੂਰ ਯੂਨੀਅਨ ਪੰਜਾਬ ਦੇ ਸੀਨੀਅਰ ਆਗੂ ਪ੍ਰੇਮ ਮਸੀਹ ਸੋਨਾ ਅਤੇ ਕਿਸਾਨ-ਮਜ਼ਦੂਰ ਯੂਨੀਅਨ ਪੰਜਾਬ ਦੀ ਪ੍ਰਧਾਨਗੀ ਮੰਡਲ ਦੇ ਮੈਂਬਰ ਬਲਬੀਰ ਸਿੰਘ ਰੰਧਾਵਾ ਨੇ ਭੱਠਾ ਮਾਲਕਾਂ ਵੱਲੋਂ ਮਜ਼ਦੂਰਾਂ ਨੂੰ ਜੇਸੀਬੀ ਮਸ਼ੀਨਾਂ ਨਾਲ ਪੁੱਟ ਕੇ ਦਿੱਤੀ ਜਾ ਰਹੀ ਮਿੱਟੀ ਦੇ ਪੈਸਿਆਂ ਦੀ ਮਜ਼ਦੂਰਾਂ ਦੀ ਉਜ਼ਰਤ ਵਿੱਚੋਂ ਕਟੌਤੀ ਬੰਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਤੋਂ ਬਿਜਲੀ ਦੇ ਬਿੱਲ ਵਸੂਲਣਾ ਬੰਦ ਕੀਤਾ ਜਾਵੇ ਅਤੇ ਬੇਮੌਸਮੀ ਬਰਸਾਤ ਦੌਰਾਨ ਕੱਚੀਆਂ ਇੱਟਾਂ ਦੀ ਸਾਂਭ-ਸੰਭਾਲ ਕਰਨ ਦੀ ਪੂਰੀ ਮਜ਼ਦੂਰੀ ਉਨ੍ਹਾਂ ਨੂੰ ਦਿੱਤੀ ਜਾਵੇ। ਇਸੇ ਤਰ੍ਹਾਂ ਮਜ਼ਦੂਰਾਂ ਲਈ ਪਖ਼ਾਨਿਆਂ ਤੇ ਇਸ਼ਨਾਨ ਘਰਾਂ ਸਮੇਤ ਹੋਰ ਮੁੱਢਲੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣ। ਇਸ ਮੌਕੇ ਸੀਨੀਅਰ ਆਗੂ ਫੂਲ ਚੰਦ, ਬਚਨ ਸਿੰਘ ਬੋਪਾਰਾਏ, ਸੁਖਦੇਵ ਬਿੱਟਾ, ਕਿਸਾਨ-ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਜਸਬੀਰ ਸਿੰਘ ਸੇਖਾ ਅਤੇ ਗੁਰਪਿੰਦਰ ਸਿੰਘ ਉੱਚਾ ਧਕਾਲਾ ਨੇ ਵੀ ਸੰਬੋਧਨ ਕਰਦਿਆਂ ਭੱਠਾ ਮਜ਼ਦੂਰਾਂ ਦਾ ਸਮਰਥਨ ਕੀਤਾ।



News Source link

- Advertisement -

More articles

- Advertisement -

Latest article