33.4 C
Patiāla
Saturday, April 27, 2024

ਗੁਰਦੁਆਰੇ ’ਤੇ ਹਮਲਾ ਕਰਨ ਦੇ ਮਾਮਲੇ ’ਚ ਪੰਜ ਮੁਲਜ਼ਮ ਕਾਬੂ

Must read


ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 2 ਜੁਲਾਈ
ਡੇਹਲੋਂ ਪੁਲੀਸ ਨੇ ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਜਰਖੜ ਦੇ ਇੱਕ ਗੁਰਦੁਆਰੇ ਦੇ ਕਬਜ਼ੇ ਨੂੰ ਲੈਕੇ ਅਦਾਲਤੀ ਕੇਸ ਲੜ ਰਹੀ ਇੱਕ ਧਿਰ ਦੇ ਮੈਂਬਰਾਂ ਵੱਲੋਂ ਸ਼ਨਿਚਰਵਾਰ ਬਾਅਦ ਦੁਪਹਿਰ ਕੀਤੇ ਗਏ ਹਥਿਆਰਬੰਦ ਹਮਲੇ ਦੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਵਾਰਦਾਤ ਵਿੱਚ ਵਰਤੀਆਂ ਗਈਆਂ ਥਾਰ ਤੇ ਬਲੈਰੋ ਗੱਡੀਆਂ ਤੋਂ ਇਲਾਵਾ ਪੰਜ ਹਥਿਆਰ, 20 ਕਾਰਤੂਸ ਅਤੇ ਗੋਲਕ ਭੰਨਣ ਲਈ ਵਰਤੇ ਗਏ ਸੰਦ ਵੀ ਬਰਾਮਦ ਕੀਤੇ ਗਏ ਹਨ। ਹਾਲਾਂਕਿ ਇਹ ਘਟਨਾ ਦੁਪਹਿਰ ਬਾਅਦ ਦੀ ਦੱਸੀ ਗਈ ਹੈ ਪਰ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਪਰਚਾ ਪਿੰਡ ਘਣਗਸ ਦੇ ਵਸਨੀਕ ਗ੍ਰੰਥੀ ਜ਼ੋਰਾਵਰ ਸਿੰਘ ਵੱਲੋਂ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਰਾਤ 10 ਵਜੇ ਦਰਜ ਕੀਤਾ। ਏਸੀਪੀ ਲੁਧਿਆਣਾ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਪਾਲ ਸਿੰਘ, ਸਰੂਪ ਸਿੰਘ, ਗਗਨ ਸਿੰਘ ਅਤੇ ਏਪੀ ਗਰੇਵਾਲ ਨੂੰ ਸ਼ਨਿਚਰਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਵੱਖ ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕਰਕੇ ਦਿਨ ਵੇਲੇ ਗੁਰਦੁਆਰਾ ਮਾਤਾ ਸਾਹਿਬ ਕੌਰ ਵਿਖੇ ਕੀਤੇ ਗਏ ਹਥਿਆਰਬੰਦ ਹਮਲੇ ਦਾ ਮਾਮਲਾ ਹੱਲ ਕਰ ਲਿਆ ਹੈ। ਮੁੱਖ ਮੁਲਜ਼ਮ ਸੁਰਿੰਦਰ ਸਿੰਘ ਛਿੰਦੀ ਜਖ਼ਮੀ ਹਾਲਤ ਵਿੱਚ ਇੱਕ ਹਸਪਤਾਲ ਵਿੱਚ ਦਾਖ਼ਲ ਹੈ, ਜਿਸ ’ਤੇ ਨਜ਼ਰ ਰੱਖੀ ਜਾ ਰਹੀ ਹੈ।



News Source link

- Advertisement -

More articles

- Advertisement -

Latest article