29.9 C
Patiāla
Thursday, May 9, 2024

ਮਹਿਲਾ ਐਮਰਜਿੰਗ ਏਸ਼ੀਆ ਕੱਪ: ਭਾਰਤ ਤੇ ਬੰਗਲਾਦੇਸ਼ ’ਚ ਖ਼ਿਤਾਬੀ ਟੱਕਰ ਅੱਜ

Must read


ਮੌਂਗ ਕੌਕ (ਹਾਂਗਕਾਂਗ): ਭਾਰਤ ਤੇ ਸ੍ਰੀਲੰਕਾ ਦਰਮਿਆਨ ਅੱਜ ਇੱਥੇ ਹੋਣ ਵਾਲਾ ਅੰਡਰ-23 ਮਹਿਲਾ ਐਮਰਜਿੰਗ ਏਸ਼ੀਆ ਕੱਪ ਕ੍ਰਿਕਟ ਦਾ ਸੈਮੀਫਾਈਨਲ ਮੈਚ ਮੀਂਹ ਦੀ ਭੇਟ ਚੜ੍ਹ ਗਿਆ। ਇਸ ਤਰ੍ਹਾਂ ਭਾਰਤੀ ਟੀਮ ਬਿਨਾਂ ਮੁਕਾਬਲਾ ਕੀਤੇ ਫਾਈਨਲ ਵਿੱਚ ਪਹੁੰਚ ਗਈ। ਹੁਣ ਉਹ ਖ਼ਿਤਾਬ ਲਈ ਭਲਕੇ ਬੁੱਧਵਾਰ ਨੂੰ ਬੰਗਲਾਦੇਸ਼ ਨਾਲ ਭਿੜੇਗਾ। ਭਾਰਤ ਤੇ ਸ੍ਰੀਲੰਕਾ ਵਿਚਾਲੇ ਸੈਮੀਫਾਈਨਲ ਸੋਮਵਾਰ ਨੂੰ ਖੇਡਿਆ ਜਾਣਾ ਸੀ, ਪਰ ਮੀਂਹ ਕਾਰਨ ਇਸ ਨੂੰ ਇੱਕ ਦਿਨ ਅੱਗੇ ਪਾ ਦਿੱਤਾ ਗਿਆ। ਦਿਲਚਸਪ ਗੱਲ ਹੈ ਕਿ ਭਾਰਤੀ ਟੀਮ ਪੂਰੇ ਟੂਰਨਾਮੈਂਟ ਦੌਰਾਨ ਸਿਰਫ਼ ਇੱਕ ਮੈਚ ਖੇਡ ਕੇ ਫਾਈਨਲ ਤੱਕ ਪੁੱਜੀ ਹੈ। ਉਸ ਨੇ ਸ਼ੁਰੂਆਤੀ ਮੈਚ ’ਚ ਮੇਜ਼ਬਾਨ ਹਾਂਗਕਾਂਗ ਨੂੰ ਨੌਂ ਵਿਕਟਾਂ ਨਾਲ ਹਰਾਇਆ ਸੀ। ਸ੍ਰੀਲੰਕਾ ਖ਼ਿਲਾਫ਼ ਸੈਮੀਫਾਈਨਲ ਸਮੇਤ ਭਾਰਤ ਦੇ ਤਿੰਨ ਹੋਰ ਮੈਚ ਰੱਦ ਹੋਏ ਹਨ। -ਪੀਟੀਆਈ





News Source link

- Advertisement -

More articles

- Advertisement -

Latest article