35.3 C
Patiāla
Wednesday, May 8, 2024

ਇੰਡੋਨੇਸ਼ੀਆ ਓਪਨ: ਸਿੰਧੂ ਤੇ ਪ੍ਰਣੌਇ ਪ੍ਰੀ-ਕੁਆਰਟਰ ਫਾਈਨਲ ’ਚ

Must read


ਜਕਾਰਤਾ: ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸੰਧੂ ਨੇ ਮੰਗਲਵਾਰ ਨੂੰ ਇੰਡੋਨੇਸ਼ੀਆ ਓਪਨ ਵਿਸ਼ਵ ਟੂਰ ਸੁਪਰ-1000 ਮੁਕਾਬਲੇ ਦੇ ਪਹਿਲੇ ਦੌਰ ਵਿੱਚ ਸਥਾਨਕ ਦਾਅਵੇਦਾਰ ਗ੍ਰਿਗੋਰੀਆ ਮਾਰਿਸਕਾ ਤੁਨਜੁੰਗ ਦੇ ਖ਼ਿਲਾਫ਼ ਸਿੱਧੇ ਖੇਡ ਵਿੱਚ ਜਿੱਤ ਦਰਜ ਕੀਤੀ ਹੈ। ਪਿਛਲੇ ਦੋ ਮੁਕਾਬਲਿਆਂ ਦੇ ਪਹਿਲੇ ਦੌਰ ਵਿੱਚੋਂ ਬਾਹਰ ਹੋਣ ਵਾਲੀ ਦੋ ਵਾਰ ਦੀ ਉਲੰਪਿਕ ਤਗਮਾ ਜੇਤੂ ਸਿੰਧੂ ਨੇ ਇੰਡੋਨੇਸ਼ੀਆਂ ਦੀ ਵਿਰੋਧੀ ਖਿਡਾਰਨ ਨੂੰ 38 ਮਿੰਟ ਵਿੱਚ 21-19, 21-15 ਨਾਲ ਹਰਾ ਕੇ ਪ੍ਰੀ-ਕੁਆਰਟਾਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਸਿੰਧੂ ਦੀ ਗ੍ਰਿਗੋਰੀਆ ਦੇ ਖ਼ਿਲਾਫ਼ ਪਿਛਲੇ ਤਿੰਨ ਮੈਚਾਂ ਵਿੱਚੋਂ ਇਹ ਪਹਿਲੀ ਜਿੱਤ ਹੈ। ਉਸ ਨੂੰ ਇੰਡੋਨੇਸ਼ੀਆ ਦੀ ਇਸ ਖ਼ਿਡਾਰਨ ਦੇ ਖ਼ਿਲਾਫ਼ ਇਸੇ ਸਾਲ ਮੈਡਰਿਡ ਮਾਸਟਰਜ਼ ਅਤੇ ਮਲੇਸ਼ੀਆ ਮਾਸਟਰਜ਼ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਸ਼ਵ ਰੈਂਕਿੰਗ ਵਿੱਚ 13ਵੇਂ ਸਥਾਨ ’ਤੇ ਖਿਸਕੀ ਪੀਵੀ ਸਿੰਧੂ ਦੇ ਖ਼ਿਲਾਫ਼ ਗ੍ਰਿਗੋਰੀਆ ਨੇ ਪਹਿਲੀ ਖੇਡ ਵਿੱਚ ਵਧੀਆ ਸ਼ੁਰੂਆਤ ਕਰਦੇ ਹੋਏ 9-7 ਦੀ ਲੀਡ ਬਣਾਈ ਪਰ ਭਾਰਤੀ ਖਿਡਾਰਨ ਨੇ ਗ੍ਰਿਗੋਰੀਆ ਦੀਆਂ ਲਗਾਤਾਰ ਤਿੰਨ ਗਲਤੀਆਂ ਤੋਂ ਬਰੇਕ ਤੱਕ 11-10 ਦੀ ਲੀਡ ਬਣਾਈ ਅਤੇ ਖੇਡ ਜਿੱਤਣ ਵਿੱਚ ਸਫ਼ਲ ਰਹੀ। ਦੂਸਰੀ ਖੇਡ ਦੌਰਾਨ ਵੀ ਗ੍ਰਿਗੋਰੀਆ ਨੇ ਕਾਫੀ ਗਲਤੀਆਂ ਵੀ ਕੀਤੀਆਂ, ਜਿਨ੍ਹਾਂ ਦਾ ਫਾਇਦਾ ਚੁੱਕ ਕੇ ਸਿੰਧੂ ਖੇਡ ਅਤੇ ਮੈਚ ਜਿੱਤਣ ਵਿੱਚ ਸਫ਼ਲ ਰਹੀ। ਐੱਚਐੱਸ ਪ੍ਰਣੌਇ ਵੀ ਜਪਾਨ ਦੇ ਕੇਂਟਾ ਨਿਸ਼ੀਮੋਤੋ ਨੂੰ 50 ਮਿੰਟ ਦੇ ਸਿੱਧੇ ਖੇਡ ਵਿੱਚ 21-16 , 21-14 ਨਾਲ ਹਰਾ ਕੇ ਅਗਲੇ ਦੌਰ ਵਿੱਚ ਦਾਖ਼ਲ ਹੋ ਗਏ ਹਨ। -ਪੀਟੀਆਈ





News Source link

- Advertisement -

More articles

- Advertisement -

Latest article