36.5 C
Patiāla
Sunday, May 19, 2024

ਰਾਸ਼ਟਰਪਤੀ ਪੂਤਿਨ ਦਾ ਪੰਜਵਾਂ ਕਾਰਜਕਾਲ ਸ਼ੁਰੂ – Punjabi Tribune

Must read


ਮਾਸਕੋ, 7 ਮਈ

ਵਲਾਦੀਮੀਰ ਪੂਤਿਨ ਨੇ ਰੂਸ ਦੇ ਰਾਸ਼ਟਰਪਤੀ ਵਜੋਂ ਆਪਣਾ ਪੰਜਵਾਂ ਕਾਰਜਕਾਲ ਸ਼ੁਰੂ ਕਰ ਦਿੱਤਾ ਹੈ। ਆਪਣੇ ਸਿਆਸੀ ਵਿਰੋਧੀਆਂ ਨੂੰ ਠਿੱਬੀ ਲਾਉਣ, ਯੂਕਰੇਨ ਖਿਲਾਫ਼ ਜੰਗ ਛੇੜਨ ਤੇ ਸਾਰੀ ਤਾਕਤ ਆਪਣੇ ਹੱਥਾਂ ਵਿਚ ਰੱਖਣ ਮਗਰੋਂ ਪੂਤਿਨ ਨੂੰ 6 ਸਾਲਾਂ ਦਾ ਇਕ ਹੋਰ ਕਾਰਜਕਾਲ ਮਿਲਿਆ ਹੈ। ਪੂਤਿਨ ਕਰੀਬ ਢਾਈ ਦਹਾਕਿਆਂ ਤੋਂ ਸੱਤਾ ’ਤੇ ਕਾਬਜ਼ ਹਨ। ਜੋਸਫ਼ ਸਟਾਲਿਨ ਮਗਰੋੋਂ ਪੂਤਿਨ ਦੂਜੇ ਕਰੈਮਲਿਨ ਆਗੂ ਹਨ, ਜਿਨ੍ਹਾਂ ਨੂੰ ਲੰਮਾ ਸਮਾਂ ਸੱਤਾ ਵਿਚ ਬਣੇ ਰਹਿਣ ਦਾ ਸੁਭਾਗ ਹਾਸਲ ਹੋਇਆ ਹੈ। ਪੂਤਿਨ ਦਾ ਨਵਾਂ ਕਾਰਜਕਾਲ 2030 ਤੱਕ ਖਤਮ ਨਹੀਂ ਹੁੰਦਾ, ਜਦੋਂ ਉਹ ਸੰਵਿਧਾਨਕ ਤੌਰ ’ਤੇ ਮੁੜ ਚੋਣ ਲੜਨ ਦੇ ਯੋਗ ਹੋ ਜਾਣਗੇ।

ਪੂਤਿਨ ਨੇ ਵਿਸ਼ਾਲ ਕਰੈਮਲਿਨ ਪੈਲੇਸ ਵਿਚ ਰੱਖੀ ਰਸਮ ਦੌਰਾਨ ਰੂਸੀ ਸੰਵਿਧਾਨ ’ਤੇ ਹੱਥ ਰੱਖ ਕੇ ਨਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ। ਪੂਤਿਨ ਨੇ 1999 ਵਿਚ ਰਾਸ਼ਟਰਪਤੀ ਬੋਰਿਸ ਯੇਲਤਸਿਨ ਤੋਂ ਸੱਤਾ ਆਪਣੇ ਹੱਥ ਵਿਚ ਲਈ ਸੀ। ਪੂਤਿਨ ਨੇ ਰੂਸ ਨੂੰ ਆਰਥਿਕ ਸੰਕਟ ਵਿਚੋਂ ਕੱਢਿਆ। ਸਾਲ 2022 ਵਿਚ ਯੂਕਰੇਨ ’ਤੇ ਕੀਤੀ ਚੜ੍ਹਾਈ, ਜੋ ਦੂਜੀ ਆਲਮੀ ਜੰਗ ਮਗਰੋਂ ਯੂਰੋਪ ਦਾ ਸਭ ਤੋਂ ਵੱਡਾ ਟਕਰਾਅ ਬਣ ਗਿਆ, ਤੋਂ ਬਾਅਦ ਪੱਛਮ ਨੇ ਰੂਸ ’ਤੇ ਵੱਡੀਆਂ ਪਾਬੰਦੀਆਂ ਲਾਈਆਂ, ਜਿਸ ਕਰਕੇ ਰੂਸ ਨੂੰ ਚੀਨ, ਇਰਾਨ ਤੇ ਉੱਤਰ ਕੋਰੀਆ ਜਿਹੇ ਨਿਜ਼ਾਮਾਂ ਵੱਲ ਹੱਥ ਵਧਾਉਣਾ ਪਿਆ। ਘਰ ਵਿਚ ਪੂਤਿਨ ਦੀ ਮਕਬੂਲੀਅਤ ਆਮ ਰੂਸੀ ਲੋਕਾਂ ਦੇ ਰਹਿਣ ਸਹਿਣ ਦੇ ਮਿਆਰ ਵਿਚ ਸੁਧਾਰ ਨਾਲ ਜੁੜੀ ਹੈ। ਪੂਤਿਨ ਨੇ 2018 ਵਿਚ ਆਪਣਾ ਕਾਰਜਕਾਲ ਇਸ ਵਾਅਦੇ ਨਾਲ ਸ਼ੁਰੂ ਕੀਤਾ ਸੀ ਕਿ ਉਹ ਰੂਸ ਨੂੰ ਸਿਖਰਲੇ ਪੰਜ ਅਰਥਚਾਰਿਆਂ ਵਿਚ ਸ਼ਾਮਲ ਕਰਨਗੇ। ਹਾਲਾਂਕਿ ਇਸ ਦੀ ਥਾਂ ਜੰਗੀ ਪੱਧਰ ’ਤੇ ਰੂਸੀ ਅਰਥਚਾਰੇ ਦਾ ਧਰੁਵੀਕਰਨ ਹੋਇਆ ਤੇ ਅਥਾਰਿਟੀਜ਼ ਨੇ ਰਿਕਾਰਡ ਪੈਸਾ ਰੱਖਿਆ ’ਤੇ ਖਰਚ ਕੀਤਾ। ਸਮੀਖਿਆਂ ਦਾ ਕਹਿਣਾ ਹੈ ਕਿ ਪੂਤਿਨ ਨੂੰ ਹੁਣ ਜਦੋਂ ਛੇ ਸਾਲ ਹੋਰ ਮਿਲ ਗਏ ਹਨ ਤਾਂ ਸਰਕਾਰ ਯੂਕਰੇਨ ਨਾਲ ਜਾਰੀ ਜੰਗ ਲਈ ਫੰਡਿੰਗ ਵਾਸਤੇ ਟੈਕਸ ਵਧਾਉਣ ਜਿਹੀ ਪੇਸ਼ਕਦਮੀ ਕਰ ਸਕਦੀ ਹੈ। -ਏਪੀ



News Source link

- Advertisement -

More articles

- Advertisement -

Latest article