45.6 C
Patiāla
Sunday, May 19, 2024

ਚੋਣ ਜਿੱਤਣ ਤੋਂ ਬਾਅਦ ਹਲਕੇ ’ਚੋਂ ਨਹੀਂ ਭੱਜਾਂਗਾ: ਰਾਜਾ ਵੜਿੰਗ

Must read


ਜਸਬੀਰ ਸਿੰਘ ਸ਼ੇਤਰਾ

ਜਗਰਾਉਂ, 6 ਮਈ

ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਜਗਰਾਉਂ ਹਲਕੇ ਦੇ ਦਰਜਨ ਦੇ ਕਰੀਬ ਪਿੰਡਾਂ ’ਚ ਚੋਣ ਜਲਸੇ ਕੀਤੇ। ਨੇੜਲੇ ਪਿੰਡ ਅਲੀਗੜ੍ਹ ਤੋਂ ਅੱਜ ਦੀ ਚੋਣ ਮੁਹਿੰਮ ਸ਼ੁਰੂ ਕਰਦਿਆਂ ਉਹ ਪਿੰਡ ਪੋਨਾ, ਸਿੱਧਵਾਂ ਖੁਰਦ, ਬੋਦਲਵਾਲਾ, ਰਾਮਗੜ੍ਹ ਭੁੱਲਰ, ਬੁਜਰਗ, ਬਰਸਾਲ, ਚੀਮਨਾ, ਸਿੱਧਵਾਂ ਕਲਾਂ ਤੇ ਗਗੜਾ ਆਦਿ ’ਚ ਪਹੁੰਚੇ। ਪਿੰਡ ਪੋਨਾ ਵਿੱਚ ਉਹ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਪੋਨਾ ਨੂੰ ਬੁਲੇਟ ਮੋਟਰ ਸਾਈਕਲ ਦੇ ਪਿੱਛੇ ਬਿਠਾ ਕੇ ਨਿੱਕਲ ਤੁਰੇ ਤਾਂ ਮੋਟਰ ਸਾਈਕਲਾਂ ’ਤੇ ਸਵਾਰ ਨੌਜਵਾਨਾਂ ਦਾ ਵੱਡਾ ਕਾਫਲਾ ਬਣ ਗਿਆ।

ਇਸ ਤਰ੍ਹਾਂ ਰਾਜਾ ਵੜਿੰਗ ਨੇ ਪੋਨਾ ਸਮੇਤ ਕੁਝ ਪਿੰਡਾਂ ’ਚ ਖੁਦ ਮੋਟਰ ਸਾਈਕਲ ਚਲਾ ਕੇ ਹੀ ਚੋਣ ਮੁਹਿੰਮ ਭਖਾਈ ਜਿਸ ਨੂੰ ਨੌਜਵਾਨਾਂ ਦਾ ਭਰਪੂਰ ਹੁੰਗਾਰਾ ਮਿਲਿਆ। ਇਸ ਸਮੇਂ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ, ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਪ੍ਰੀਤਮ ਸਿੰਘ ਅਖਾੜਾ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਆਦਿ ਉਨ੍ਹਾਂ ਦੇ ਨਾਲ ਸਨ। ਇਥੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਪੋਨਾ ਤੇ ਹੋਰ ਕਾਂਗਰਸੀ ਵਰਕਰਾਂ ਨੇ ਰਾਜਾ ਵੜਿੰਗ ਨੂੰ ਲੱਡੂਆਂ ਨਾਲ ਤੋਲਿਆ। ਉਪਰੋਕਤ ਕਾਂਗਰਸੀ ਆਗੂਆਂ ਨੇ ਰਾਜਾ ਵੜਿੰਗ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ। ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ਉਨ੍ਹਾਂ ਲੁਧਿਆਣਾ ਤੋਂ ਚੋਣ ਨਹੀਂ ਸੀ ਲੜਨੀ ਪਰ ਕਾਂਗਰਸ ਪਾਰਟੀ ਨੇ ਹੋਈ ਗੱਦਾਰੀ ਦਾ ਰਵਨੀਤ ਬਿੱਟੂ ਨੂੰ ਸਬਕ ਸਿਖਾਉਣ ਲਈ ਹੁਕਮ ਦਿੱਤਾ ਅਤੇ ਉਹ ਫਰਜ਼ ਨਿਭਾਉਣ ਲਈ ਆਏ ਹਨ। ਹੁਣ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਨ੍ਹਾਂ ਨਾਲ ਹੋਏ ਧੋਖੇ ਦਾ ਉਹ ਬਦਲਾ ਲੈਣ। ਉਨ੍ਹਾਂ ਕਿਹਾ ਕਿ ਉਹ ਗਿੱਦੜਬਾਹਾ ਤੋਂ ਲੋਕਾਂ ਦੇ ਸਹਿਯੋਗ ਨਾਲ ਤਿੰਨ ਵਾਰ ਵਿਧਾਨ ਸਭਾ ਚੋਣਾਂ ਜਿੱਤੇ ਹਨ। ਇਸ ਦਾ ਮਤਲਬ ਇਹ ਹੈ ਕਿ ਉਹ ਸਾਧਾਰਨ ਪਰਿਵਾਰ ਤੋਂ ਉੱਠੇ ਅਤੇ ਜ਼ਮੀਨ ਨਾਲ ਜੁੜੇ ਹੋਏ ਹਨ। ਲੋਕਾਂ ਵਲੋਂ ਰਵਨੀਤ ਬਿੱਟੂ ਵਲੋਂ ਜਿੱਤ ਕੇ ਨਾ ਵੜਨ ਅਤੇ ਨਾ ਫੋਨ ਚੁੱਕਣ ਦੀ ਸ਼ਿਕਾਇਤ ਦਾ ਵੀ ਰਾਜਾ ਵੜਿੰਗ ਨੇ ਜਵਾਬ ਦਿੱਤਾ।

ਉਨ੍ਹਾਂ ਕਿਹਾ ਕਿ ਜਿੱਤਣ ਤੋਂ ਬਾਅਦ ਉਹ ਹਲਕੇ ’ਚੋਂ ਭੱਜਣਗੇ ਨਹੀਂ ਅਤੇ ਲੋਕਾਂ ਨਾਲ ਜੁੜੇ ਰਹਿਣਗੇ। ਇਸ ਮੌਕੇ ਸਰਪੰਚ ਹਰਦੀਪ ਸਿੰਘ ਲਾਲੀ, ਨਵਦੀਪ ਗਰੇਵਾਲ, ਪੰਚ ਕੁਲਵੰਤ ਸਿੰਘ, ਰਣਜੋਧ ਸਿੰਘ, ਗੁਰਪ੍ਰੀਤ ਸਿੰਘ ਪੋਨਾ, ਨੰਬਰਦਾਰ ਜਤਿੰਦਰ ਸਿੰਘ, ਪ੍ਰਧਾਨ ਬਹਾਦਰਵੀਰ ਸਿੰਘ, ਸਰਪੰਚ ਹਰਪ੍ਰੀਤ ਸਿੰਘ ਸਿੱਧਵਾਂ ਖੁਰਦ, ਸਾਬਕਾ ਸਰਪੰਚ ਚੰਨਪ੍ਰੀਤ ਸਿੰਘ ਕੋਠੇ ਜੀਵਾ, ਸਾਬਕਾ ਸਰਪੰਚ ਪਰਮਿੰਦਰ ਸਿੰਘ, ਪੰਡਿਤ ਪਰਮਿੰਦਰ ਪਾਲ, ਪੰਡਿਤ ਸੁਖਪਾਲ, ਸ਼ਿਵ ਕੁਮਾਰ ਪੋਨਾ ਆਦਿ ਹਾਜ਼ਰ ਸਨ।



News Source link

- Advertisement -

More articles

- Advertisement -

Latest article