27.4 C
Patiāla
Wednesday, May 1, 2024

ਉੱਤਰ ਪ੍ਰਦੇਸ਼ ’ਚ ਨਗਰ ਕੌਂਸਲ ਤੇ ਪੰਚਾਇਤੀ ਚੋਣਾਂ 4 ਤੋਂ

Must read


ਲਖਨਊ, 9 ਅਪਰੈਲ

ਉੱਤਰ ਪ੍ਰਦੇਸ਼ ਵਿੱਚ ਨਗਰ ਨਿਗਮ, ਨਗਰ ਕੌਂਸਲ ਤੇ ਪੰਚਾਇਤੀ ਚੋਣਾਂ 4 ਤੇ 11 ਮਈ ਨੂੰ ਦੋ ਗੇੜਾਂ ਵਿੱਚ ਕਰਵਾਈਆਂ ਜਾਣਗੀਆਂ ਅਤੇ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ। ਸੂਬਾਈ ਚੋਣ ਕਮਿਸ਼ਨਰ ਵੱਲੋਂ ਸਥਾਨਕ ਚੋਣਾਂ ਸਬੰਧੀ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਸੂਬਾਈ ਚੋਣ ਕਮਿਸ਼ਨਰ ਮਨੋਜ ਕੁਮਾਰ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੋਟਿੰਗ ਲਈ ਹਰੇਕ ਗੇੜ ਨੂੰ ਨੌਂ ਡਿਵੀਜ਼ਨਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਗੇੜ ਦੌਰਾਨ ਸਹਾਰਨਪੁਰ, ਮੁਰਾਦਾਬਾਦ, ਆਗਰਾ, ਝਾਂਸੀ, ਪ੍ਰਯਾਗਰਾਜ, ਲਖਨਊ, ਦੇਵੀ ਪੱਤਣ, ਗੋਰਖਪੁਰ ਅਤੇ ਵਾਰਾਣਸੀ ਡਿਵੀਜ਼ਨਾਂ ਵਿੱਚ ਵੋਟਾਂ ਦਾ ਅਮਲਾ ਚੱਲੇਗਾ, ਜਦੋਂਕਿ ਮੇਰਠ, ਬਰੇਲੀ, ਅਲੀਗੜ੍ਹ, ਕਾਨਪੁਰ, ਚਿਤਰਕੂਟ, ਅਯੁੁੱਧਿਆ, ਬਸਤੀ, ਆਜ਼ਮਗੜ੍ਹ ਅਤੇ ਮਿਰਜ਼ਾਪੁਰ ਡਿਵੀਜ਼ਨਾਂ ਵਿੱਚ ਦੂਜੇ ਗੇੜ ਤਹਿਤ ਵੋਟਾਂ ਪੈਣਗੀਆਂ। ਚੋਣਾਂ ਦੀਆਂ ਤਰੀਕਾਂ ਦੇ ਐਲਾਨ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਸੂਬੇ ਦੀਆਂ 760 ਸਥਾਨਕ ਚੋਣਾਂ ਤਹਿਤ 14,684 ਸੀਟਾਂ ’ਤੇ ਵੋਟਾਂ ਪੈਣਗੀਆਂ। –ਆਈਏਐੱਨਐੱਸ



News Source link

- Advertisement -

More articles

- Advertisement -

Latest article