44.5 C
Patiāla
Tuesday, May 21, 2024

ਭਾਰੀ ਮੀਂਹ ਕਾਰਨ ਪੁਣਛ ਵਿੱਚ ਢਿੱਗਾਂ ਡਿੱਗੀਆਂ; ਕਈ ਘਰ ਨੁਕਸਾਨੇ

Must read


ਜੰਮੂ, 30 ਅਪਰੈਲ

ਕਸ਼ਮੀਰ ਘਾਟੀ ਵਿਚ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਪੁਣਛ ਦੇ ਮੰਡੀ ਖੇਤਰ ਦੇ ਬੇਦਾਰ ਪਿੰਡ ਵਿੱਚ ਅੱਜ ਜ਼ਮੀਨ ਖਿਸਕਣ ਕਾਰਨ ਕਈ ਘਰ ਨੁਕਸਾਨੇ ਗਏ। ਹਾਲ ਹੀ ਦੇ ਦਿਨਾਂ ਵਿੱਚ ਘਾਟੀ ਵਿੱਚ ਜ਼ਮੀਨ ਖਿਸਕਣ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ।

ਭਾਰੀ ਮੀਂਹ ਕਾਰਨ ਪੁਣਛ ਅਤੇ ਉੱਤਰੀ ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਅਚਾਨਕ ਪਾਣੀ ਆ ਗਿਆ ਸੀ ਜਿਸ ਕਾਰਨ 8 ਤੋਂ 10 ਇਮਾਰਤਾਂ ਅਤੇ ਸੜਕਾਂ ਨੂੰ ਨੁਕਸਾਨ ਪਹੁੰਚਿਆ ਸੀ। ਇਸ ਦੌਰਾਨ ਲਗਾਤਾਰ ਮੀਂਹ, ਹੜ੍ਹਾਂ ਅਤੇ ਕਈ ਇਲਾਕਿਆਂ ਵਿਚ ਜ਼ਮੀਨ ਖਿਸਕਣ ਦੇ ਮੱਦੇਨਜ਼ਰ ਕਸ਼ਮੀਰ ਭਰ ਦੇ ਸਾਰੇ ਸਕੂਲ ਅੱਜ ਬੰਦ ਰਹੇ। ਕਸ਼ਮੀਰ ਯੂਨੀਵਰਸਿਟੀ ਨੇ ਅੱਜ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਅਧਿਕਾਰੀਆਂ ਨੇ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਸ੍ਰੀਨਗਰ-ਜੰਮੂ ਕੌਮੀ ਮਾਰਗ ਸੋਮਵਾਰ ਨੂੰ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਕਾਰਨ ਬੰਦ ਕਰ ਦਿੱਤਾ ਗਿਆ ਸੀ। ਇਸ ਕਾਰਨ ਹਾਈਵੇਅ ’ਤੇ ਵੱਡੀ ਗਿਣਤੀ ਵਾਹਨ ਫਸੇ ਹੋਏ ਹਨ।



News Source link
#ਭਰ #ਮਹ #ਕਰਨ #ਪਣਛ #ਵਚ #ਢਗ #ਡਗਆ #ਕਈ #ਘਰ #ਨਕਸਨ

- Advertisement -

More articles

- Advertisement -

Latest article