33.5 C
Patiāla
Thursday, May 2, 2024

ਸ਼ੁਭਮਨ ਮਹੀਨੇ ਦੇ ਸਰਵੋਤਮ ਕ੍ਰਿਕਟ ਪੁਰਸਕਾਰ ਲਈ ਨਾਮਜ਼ਦ

Must read


ਦੁਬਈ: ਭਾਰਤੀ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਅੱਜ ਆਈਸੀਸੀ ਵੱਲੋਂ ਮਹੀਨੇ ਦੇ ਸਰਵੋਤਮ ਕ੍ਰਿਕਟਰ ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਡੇਵੋਨ ਕਾਨਵੇਅ ਪੁਰਸਕਾਰ ਦੀ ਦੌੜ ਵਿੱਚ ਤੀਸਰਾ ਖਿਡਾਰੀ ਹੈ। ਸ਼ੁਭਮਨ ਨੇ ਪਿਛਲੇ ਮਹੀਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਨੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਇੱਕ ਰੋਜ਼ਾ ਮੈਚ ਦੌਰਾਨ 149 ਗੇਂਦਾਂ ਵਿੱਚ 208 ਦੌੜਾਂ ਦੀ ਪਾਰੀ ਖੇਡੀ ਸੀ। ਇਸੇ ਦੌਰਾਨ ਭਾਰਤੀ ਗੇਂਦਬਾਜ਼ ਸਨੇਹ ਰਾਣਾ ਆਈਸੀਸੀ ਮਹਿਲਾ ਟੀ-20 ਗੇਂਦਬਾਜ਼ੀ ਦੀ ਦਰਜਾਬੰਦੀ ਵਿੱਚ ਕਰੀਅਰ ਦੇ ਸਰਵੋਤਮ ਛੇਵੇਂ ਸਥਾਨ ’ਤੇ ਪਹੁੰਚ ਗਈ ਹੈ, ਜਦਕਿ ਦੀਪਤੀ ਸ਼ਰਮਾ ਇੱਕ ਸਥਾਨ ਖਿਸਕ ਕੇ ਤੀਸਰੇ ਨੰਬਰ ’ਤੇ ਆ ਗਈ ਹੈ। -ਏਜੰਸੀਆਂ





News Source link

- Advertisement -

More articles

- Advertisement -

Latest article