43.6 C
Patiāla
Thursday, May 16, 2024

ਭਾਰਤ ਨੇ ਰਾਹਤ ਸਮੱਗਰੀ ਤੇ ਮੈਡੀਕਲ ਮਦਦ ਭੇਜੀ

Must read


ਨਵੀਂ ਦਿੱਲੀ: ਭਾਰਤ ਨੇ ਤੁਰਕੀ ਨੂੰ ਰਾਹਤ ਸਮੱਗਰੀ ਨਾਲ ਲੱਦੇ ਦੋ ਜਹਾਜ਼ ਭੇਜੇ ਹਨ। ਇਸ ਦੇ ਨਾਲ ਮੈਡੀਕਲ ਟੀਮਾਂ ਵੀ ਭੇਜੀਆਂ ਗਈਆਂ ਹਨ। ਭਾਰਤ ਨੇ ਕਈ ਉਪਕਰਨ ਤੇ ਵਾਹਨ ਵੀ ਭੇਜੇ ਹਨ ਜਿਨ੍ਹਾਂ ਨਾਲ ਲਾਪਤਾ ਵਿਅਕਤੀਆਂ ਦੀ ਭਾਲ ਕੀਤੀ ਜਾਵੇਗੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਉਹ ਇਸ ਚੁਣੌਤੀਪੂਰਨ ਸਮੇਂ ਵਿਚ ਤੁਰਕੀ ਦੇ ਨਾਲ ਹਨ। ਭਾਰਤ ਨੇ ਸੀ-17 ਟਰਾਂਸਪੋਰਟ ਜਹਾਜ਼ ਵਿਚ ਬਚਾਅ ਤੇ ਰਾਹਤ ਕਾਮਿਆਂ ਨੂੰ ਭੇਜਿਆ ਹੈ। ਟੀਮਾਂ ਦੇ ਨਾਲ ਸਿਖ਼ਲਾਈ ਪ੍ਰਾਪਤ ਡੌਗ ਸਕੁਐਡ, ਡਰਿੱਲਿੰਗ ਮਸ਼ੀਨਾਂ, ਰਾਹਤ ਸਮੱਗਰੀ ਤੇ ਦਵਾਈਆਂ ਭੇਜੀਆਂ ਗਈਆਂ ਹਨ। ਇਕ ਹੋਰ ਜਹਾਜ਼ ਅਜਿਹੀ ਹੀ ਸਮੱਗਰੀ ਨਾਲ ਅੱਜ ਦੁਪਹਿਰੇ ਰਵਾਨਾ ਹੋਇਆ ਹੈ। ਭਾਰਤ ਵੱਲੋਂ ਭੇਜੀਆਂ ਟੀਮਾਂ ਵਿਚ ਹੱਡੀਆਂ ਦੇ ਡਾਕਟਰ, ਜਨਰਲ ਸਰਜਨ ਤੇ ਹੋਰ ਮਾਹਿਰ ਸ਼ਾਮਲ ਹਨ। ਭਾਰਤ ਤੋਂ ਇਲਾਵਾ ਯੂਕੇ ਤੇ ਅਮਰੀਕਾ ਵੱਲੋਂ ਵੀ ਮਦਦ ਭੇਜੀ ਜਾ ਰਹੀ ਹੈ। -ਪੀਟੀਆਈ





News Source link

- Advertisement -

More articles

- Advertisement -

Latest article