27.4 C
Patiāla
Wednesday, May 1, 2024

50 ਕਰੋੜ ਵਰਤੋਕਾਰਾਂ ਦੇ ਵਟਸਐਪ ਨੰਬਰ ਲੀਕ

Must read


ਸਾਂ ਫਰਾਂਸਿਸਕੋ: ਸਾਈਬਰਨਿਊਜ਼ ਦੀ ਰਿਪੋਰਟ ਮੁਤਾਬਕ 48.7 ਕਰੋੜ ਵਰਤੋਕਾਰਾਂ ਦੇ ਵਟਸਐਪ ਨੰਬਰ ਚੋਰੀ ਕਰਕੇ ਇਨ੍ਹਾਂ ਨੂੰ ਅੱਗੇ ਹੈਕਿੰਗ ਦੇ ਕੰਮ ’ਚ ਲੱਗੀ ‘ਮਸ਼ਹੂਰ’ ਫੋਰਮ ਨੂੰ ਵੇਚਿਆ ਗਿਆ ਹੈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਵੇਚੇ ਗਏ ਡੇਟਾਬੇਸ ਵਿੱਚ ਕਥਿਤ 84 ਮੁਲਕਾਂ ਦੇ ਵਟਸਐਪ ਵਰਤੋਕਾਰਾਂ ਦਾ ਡੇਟਾ ਤੇ ਫੋਨ ਨੰਬਰ ਹਨ। ਇਨ੍ਹਾਂ ਵਿੱਚ ਅਮਰੀਕਾ ਦੇ 3.2 ਕਰੋੜ, ਯੂਕੇ 1.1 ਕਰੋੜ ਤੇ ਰੂਸ ਦੇ 1 ਕਰੋੜ ਵਰਤੋਕਾਰ ਸ਼ਾਮਲ ਹਨ। ਹੈਕਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਵੱਡੀ ਗਿਣਤੀ ਫੋਨ ਨੰਬਰ ਹਨ, ਜਿਹੜੇ ਮਿਸਰ (4.5 ਕਰੋੜ), ਸਾਊਦੀ ਅਰਬ (2.9 ਕਰੋੜ), ਫਰਾਂਸ (2 ਕਰੋੜ) ਤੇ ਤੁਰਕੀ (2 ਕਰੋੜ) ਦੇ ਨਾਗਰਿਕਾਂ ਨਾਲ  ਸਬੰਧਤ ਹਨ। ਰਿਪੋਰਟ ਮੁਤਾਬਕ ਹੈਕਰਾਂ ਵੱਲੋਂ ਅਮਰੀਕੀ ਡੇਟਾ 7000 ਡਾਲਰ, ਯੂਕੇ ਦਾ 2500 ਡਾਲਰ ਤੇ ਜਰਮਨੀ ਦਾ ਡੇਟਾ 2000 ਡਾਲਰ ਵਿੱਚ ਵੇਚਿਆ ਜਾ ਰਿਹੈ।

ਸਾਈਬਰਨਿਊਜ਼ ਦੇ ਖੋਜਾਰਥੀਆਂ ਨੇ ਹੈਕਰਾਂ ਤੱਕ ਰਸਾਈ ਕਰਦਿਆਂ ਕੁਝ ਡੇਟਾ ਇਕੱਤਰ ਕੀਤਾ ਹੈ, ਜਿਸ ਵਿੱਚ 1097 ਯੂਕੇ ਤੇ 817 ਅਮਰੀਕੀ ਵਰਤੋਕਾਰਾਂ ਦੇ ਨੰਬਰ ਹਨ। ਖੋਜਾਰਥੀਆਂ ਵੱਲੋਂ ਆਪਣੇ ਪੱਧਰ ’ਤੇ ਕੀਤੀ ਜਾਂਚ ਵਿੱਚ ਪਤਾ ਲੱਗਾ ਕਿ ਇਹ ਸਾਰੇ ਸਰਗਰਮ ਵਟਸਐਪ ਵਰਤੋਂਕਾਰ ਹਨ। ਹੈਕਰਾਂ ਨੇ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ ਉਨ੍ਹਾਂ ਨੇ ਇਹ ਡੇਟਾ ਕਿੱਥੋਂ ਲਿਆ। ਰਿਪੋਰਟ ਵਿੱਚ ਕਿਹਾ ਗਿਆ ਕਿ ਹੈਕਰਜ਼ ਇਸ ਡੇਟਾਬੇਸ ਨੂੰ ਫਿਸ਼ਿੰਗ (ਆਨਲਾਈਨ ਠੱਗੀ), ਆਇਡੈਂਟਿਟੀ ਥੈਫਟ (ਸ਼ਨਾਖਤ ਨਾਲ ਸਬੰਧਤ ਚੋਰੀ) ਤੇ ਹੋਰ ਸਾਈਬਰ ਅਪਰਾਧਿਕ ਸਰਗਰਮੀਆਂ ਲਈ ਵਰਤਦੇ ਹਨ। ਕਾਬਿਲੇਗੌਰ ਹੈ ਕਿ ਵਟਸਐਪ ਹਾਈਡਿੰਗ ਸਟੇਟਸ (ਸਟੇਟਸ ਲੁਕਾਉਣ) ਤੇ ਪ੍ਰੋਫਾਈਲ ਪਿਕਚਰਜ਼ ਜਿਹੀਆਂ ਕਈ ਪ੍ਰਾਈਵੇਸੀ ਸੈਟਿੰਗਜ਼ ਮੁਹੱਈਆ ਕਰਵਾਉਂਦਾ ਹੈ, ਜਿਸ ਦੀ ਮਦਦ ਨਾਲ ਆਪਣੇ ਨਿੱਜੀ ਡੇਟਾ ਨੂੰ ਸੂਹੀਆ ਨਜ਼ਰਾਂ ਤੋਂ ਬਚਾਇਆ ਜਾ ਸਕਦਾ ਹੈ। -ਆਈਏਐੱਨਐੱਸ



News Source link

- Advertisement -

More articles

- Advertisement -

Latest article