42.2 C
Patiāla
Friday, May 10, 2024

ਕਬੱਡੀ ਟੂਰਨਾਮੈਂਟ ਵਿੱਚ ਡੀਏਵੀ ਕਾਲਜ ਦੀ ਟੀਮ ਜੇਤੂ

Must read


ਪੱਤਰ ਪ੍ਰੇਰਕ

ਬਨੂੜ, 5 ਨਵੰਬਰ

ਇੱਥੋਂ ਦੇ ਸਵਾਮੀ ਵਿਵੇਕਾਨੰਦ ਇੰਜਨੀਅਰਿੰਗ ਕਾਲਜ ਬਨੂੜ ਵਿੱਚ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਅੰਤਰ-ਕਾਲਜ ਕਬੱਡੀ ਮੁਕਾਬਲੇ ਕਰਵਾਏ ਗਏ। ਪੁਰਸ਼ਾਂ ਦੇ ਦੋ ਰੋਜ਼ਾ ਮੁਕਾਬਲਿਆਂ ਵਿੱਚ ਪੀਟੀਯੂ ਦੀ ਅਗਵਾਈ ਹੇਠਲੇ ਦਸ ਇੰਜਨੀਅਰਿੰਗ ਕਾਲਜਾਂ ਦੀਆਂ ਟੀਮਾਂ ਨੇ ਸ਼ਮੂਲੀਅਤ ਕੀਤੀ। ਫਾਈਨਲ ਦੇ ਬੇਹੱਦ ਫਸਵੇਂ ਮੁਕਾਬਲੇ ਵਿੱਚ ਡੀਏਵੀ ਇੰਜਨਅਰਿੰਗ ਕਾਲਜ ਜਲੰਧਰ ਨੇ ਮੇਜ਼ਬਾਨ ਸੁਆਮੀ ਵਿਵੇਕਾਨੰਦ ਇੰਜਨੀਅਰਿੰਗ ਕਾਲਜ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਸਵਾਈਟ ਦੀ ਟੀਮ ਦੂਜੇ ਸਥਾਨ ’ਤੇ ਰਹੀ। ਸੀਜੀਸੀ ਕਾਲਜ ਝੰਜੇੜੀ ਦੀ ਟੀਮ ਨੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ ਦਿਓਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਟੀਮਾਂ ਨੂੰ ਇਨਾਮ ਤੇ ਸਰਟੀਫ਼ਿਕੇਟ ਵੰਡੇ। ਸਵਾਇਟ ਦੇ ਚੇਅਰਮੈਨ ਅਸ਼ਵਨੀ ਗਰਗ ਅਤੇ ਪ੍ਰਧਾਨ ਅਸ਼ੋਕ ਗਰਗ ਨੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਪ੍ਰਿੰਸੀਪਲ ਪ੍ਰਤੀਕ ਗਰਗ ਤੇ ਸਟਾਫ਼ ਮੈਂਬਰ ਹਾਜ਼ਰ ਸਨ।  





News Source link

- Advertisement -

More articles

- Advertisement -

Latest article