32.5 C
Patiāla
Tuesday, May 7, 2024

ਸੜਕ ਹਾਦਸੇ ਵਿੱਚ ਪਤੀ-ਪਤਨੀ ਦੀ ਮੌਤ

Must read


ਪੱਤਰ ਪ੍ਰੇਰਕ

ਜ਼ੀਰਾ, 5 ਨਵੰਬਰ

ਪਿੰਡ ਕੱਚਰਭੰਨ ਵਿੱਚ ਪਤੀ-ਪਤਨੀ ਦੀ ਟਰੈਕਟਰ ਟਰਾਲੀ ਹੇਠ ਆ ਕੇ ਮੌਤ ਹੋ ਗਈ ਜਦਕਿ ਉਨ੍ਹਾਂ ਦੀ ਭਤੀਜੀ ਗੰਭੀਰ ਜ਼ਖ਼ਮੀ ਹੋ ਗਈ। ਮ੍ਰਿਤਕਾਂ ਦੀ ਪਛਾਣ ਰਣਜੀਤ ਸਿੰਘ (34) ਪੁੱਤਰ ਜੋਗਿੰਦਰ ਸਿੰਘ ਅਤੇ ਉਸ ਦੀ ਪਤਨੀ ਰਾਜ ਕੌਰ (32) ਵਜੋਂ ਹੋਈ ਹੈ। ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਜਿਉਣਕੇ ਦੇ ਵਸਨੀਕ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਰੋਜ਼ਾਨਾ ਆਪਣੇ ਪਿੰਡ ਜਿਉਣਕੇ ਤੋਂ ਜ਼ੀਰਾ ਨੇੜਲੇ ਪਿੰਡ ਕੱਚਰਭੰਨ ਵਿੱਚ ਝੋਨਾ ਝਾੜਨ ਦਾ ਕੰਮ ਕਰਨ ਆਉਂਦੇ ਸਨ। ਅੱਜ ਜਦੋਂ ਉਹ ਆਪਣਾ ਕੰਮ ਮੁਕਾ ਕੇ ਮੋਟਰਸਾਈਕਲ ’ਤੇ ਪਿੰਡ ਜਾਣ ਲੱਗੇ ਤਾਂ ਪਿੰਡ ਕੱਚਰਭੰਨ ਦੇ ਬਾਹਰਵਾਰ ਹੀ ਇਕ ਤੇਜ਼ ਰਫਤਾਰ ਟਰੈਕਟਰ-ਟਰਾਲੀ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਭਤੀਜੀ ਅਮਨਦੀਪ ਕੌਰ ਗੰਭੀਰ ਜ਼ਖ਼ਮੀ ਹੋ ਗਈ। 





News Source link

- Advertisement -

More articles

- Advertisement -

Latest article