36.3 C
Patiāla
Monday, May 20, 2024

ਪੰਜਾਬ ਸਿਵਲ ਸਕੱਤਰੇਤ ਦੇ ਅਫ਼ਸਰਾਂ ਤੇ ਮੁਲਾਜ਼ਮਾਂ ਵੱਲੋਂ ਖੂਨਦਾਨ ਕੈਂਪ

Must read


ਕੁਲਦੀਪ ਸਿੰਘ

ਚੰਡੀਗੜ੍ਹ, 8 ਮਈ

ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ’ਚ ਪੰਜਾਬ ਸਟੇਟ ਆਈਏਐੱਸ ਆਫੀਸਰਜ਼ ਐਸੋਸੀਏਸ਼ਨ, ਪੀਸੀਐੱਸ ਆਫੀਸਰਜ਼ ਐਸੋਸੀਏਸ਼ਨ, ਸਕੱਤਰੇਤ ਪੀਐੱਸਐੱਸ-1 ਆਫੀਸਰਜ਼ ਐਸੋਸੀਏਸ਼ਨ, ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ, ਸਕੱਤਰੇਤ ਨਿੱਜੀ ਸਟਾਫ ਐਸੋਸੀਏਸ਼ਨ, ਜੁਆਇੰਟ ਐਸੋਸੀਏਸ਼ਨ ਕਮੇਟੀ, ਪੰਜਾਬ ਸਿਵਲ ਸਕੱਤਰੇਤ ਵੱਲੋਂ ਸਕੱਤਰੇਤ ਦੇ ਸਮੂਹ ਅਧਿਕਾਰੀਆਂ, ਮੁਲਾਜ਼ਮਾਂ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ।

ਕੈਂਪ ’ਚ ਮੁੱਖ ਸਕੱਤਰ ਪੰਜਾਬ ਅਨੁਰਾਗ ਵਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਕੈਂਪ ਵਿੱਚ 262 ਅਧਿਕਾਰੀਆਂ ਅਤੇ ਮੁਲਾਜ਼ਮਾਂ (ਮਰਦ ਅਤੇ ਔਰਤਾਂ) ਨੇ ਖੂਨਦਾਨ ਕੀਤਾ। ਪੀਜੀਆਈ ਚੰਡੀਗੜ੍ਹ ਤੋਂ ਡਾਕਟਰਾਂ ਦੀ ਟੀਮ ਨੇ ਖੂਨ ਇਕੱਤਰ ਕੀਤਾ। ਕੈਨਰਾ ਬੈਂਕ ਦੀ ਟੀਮ ਵੱਲੋਂ ਵੀ ਇਸ ਕੈਂਪ ਵਿੱਚ ਅਹਿਮ ਯੋਗਦਾਨ ਪਾਇਆ ਗਿਆ। ਸਕੱਤਰੇਤ ਪ੍ਰਸ਼ਾਸਨ ਵੱਲੋਂ ਖੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਵੀ ਭੇਟ ਕੀਤੇ ਗਏ। ਇਸ ਮੌਕੇ ’ਤੇ ਤੇਜਵੀਰ ਸਿੰਘ, ਜਸਪ੍ਰੀਤ ਤਲਵਾੜ, ਪ੍ਰਮੁੱਖ ਸਕੱਤਰ ਅਜੋਏ ਸ਼ਰਮਾ, ਆਈਏਐੱਸ ਡੀਕੇ ਤਿਵਾੜੀ, ਆਈਏਐੱਸ ਅਮਿਤ ਢਾਕਾ, ਅਮਿਤ ਤਲਵਾੜ, ਜਨਰਲ ਮੈਨੇਜਰ ਕੇਨਰਾ ਬੈਂਕ ਮਨੋਜ ਕੁਮਾਰ ਦਾਸ, ਗੌਤਮ ਗੁਪਤਾ, ਪੀਸੀਐੱਸ ਤੇਜਦੀਪ ਸੈਣੀ ਸਣੇ ਵੱਡੀ ਗਿਣਤੀ ਆਈਏਐੱਸ ਅਧਿਕਾਰੀ ਸ਼ਾਮਲ ਹੋਏ। ਕੈਂਪ ਵਿੱਚ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ, ਪਰਮਦੀਪ ਸਿੰਘ ਭਬਾਤ, ਮਨਜੀਤ ਸਿੰਘ ਰੰਧਾਵਾ, ਭੁਪਿੰਦਰ ਸਿੰਘ ਝੱਜ, ਪ੍ਰਧਾਨ ਸੁਸ਼ੀਲ ਕੁਮਾਰ ਫੌਜੀ, ਮਲਕੀਤ ਸਿੰਘ ਔਜਲਾ, ਪ੍ਰਸ਼ਾਸਕੀ ਅਫ਼ਸਰ ਗੁਰਦੀਪ ਸਿੰਘ, ਸਾਹਿਲ ਸ਼ਰਮਾ, ਕੁਲਵੰਤ ਸਿੰਘ, ਜਸਪ੍ਰੀਤ ਰੰਧਵਾ, ਗੁਰਵਿੰਦਰ ਸਿੰਘ ਬੈਦਵਾਨ, ਦਲਜੀਤ ਸਿੰਘ, ਅਮਨਦੀਪ ਸਿੰਘ ਗਿੱਲ, ਸੁਦੇਸ਼ ਕੁਮਾਰੀ ਆਦਿ ਹਾਜ਼ਰ ਸਨ।



News Source link

- Advertisement -

More articles

- Advertisement -

Latest article