Oil Prices: ਤੇਲ ਦੀ ਕੀਮਤ ਅਮਰੀਕਾ ਤੈਅ ਕਰੇਗਾ? ਟਰੰਪ ਦਾ ਦਾਅਵਾ: 'ਦੁਨੀਆ ਦਾ 68% ਤੇਲ ਸਾਡੇ ਕੋਲ', ਵਿਸ਼ਵ ਦੇ ਸਿਆਸੀ ਗਲਿਰਿਆਰਿਆਂ 'ਚ ਮੱਚੀ ਹਲਚਲ

Must read


ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਇੱਕ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਵੇਨੇਜ਼ੂਏਲਾ ਮਿਲ ਕੇ ਦੁਨੀਆ ਦੇ ਕੁੱਲ ਤੇਲ ਭੰਡਾਰ ਦਾ ਲਗਭਗ 68 ਫ਼ੀਸਦੀ ਹਿੱਸਾ ਰੱਖਦੇ ਹਨ। ਟਰੰਪ ਨੇ ਇਹ ਗੱਲ ਵਾਸ਼ਿੰਗਟਨ ਵਿੱਚ ਹੋਏ 74ਵੇਂ ਨੇਸ਼ਨਲ ਪ੍ਰੇਅਰ ਬ੍ਰੇਕਫਾਸਟ ਦੌਰਾਨ ਆਪਣੇ ਸੰਬੋਧਨ ਵਿੱਚ ਕਹੀ।

ਟਰੰਪ ਨੇ ਦੱਸਿਆ ਕਿ ਅਮਰੀਕਾ ਨੇ ਇਸ ਸਾਲ ਜਨਵਰੀ ਵਿੱਚ ਵੇਨੇਜ਼ੂਏਲਾ ’ਤੇ ਕਬਜ਼ਾ ਕੀਤਾ ਹੈ ਅਤੇ ਹੁਣ ਉਨ੍ਹਾਂ ਦੀ ਤੇਲ ਸੰਪਤੀ ਦਾ ਇਸਤੇਮਾਲ ਕੀਤਾ ਜਾਵੇਗਾ। ਉਨ੍ਹਾਂ ਵੇਨੇਜ਼ੂਏਲਾ ਦੀ ਖ਼ਰਾਬ ਆਰਥਿਕ ਹਾਲਤ ਦਾ ਜ਼ਿਕਰ ਕਰਦੇ ਹੋਏ ਕਿਹਾ, “ਉਹ ਬਹੁਤ ਵੱਡੀ ਮੁਸੀਬਤ ਵਿੱਚ ਸਨ। ਫਿਰ ਵੀ ਉਨ੍ਹਾਂ ਕੋਲ ਦੁਨੀਆ ਵਿੱਚ ਸਭ ਤੋਂ ਵੱਧ ਤੇਲ ਹੈ, ਸ਼ਾਇਦ ਸਾਡੇ ਤੋਂ ਇਲਾਵਾ।” ਟਰੰਪ ਨੇ ਦੁਹਰਾਇਆ ਕਿ ਅਮਰੀਕਾ ਅਤੇ ਵੇਨੇਜ਼ੂਏਲਾ ਮਿਲ ਕੇ ਦੁਨੀਆ ਦੇ 68 ਫੀਸਦੀ ਤੇਲ ਭੰਡਾਰ ਰੱਖਦੇ ਹਨ।

ਵੈਨੇਜ਼ੁਏਲਾ ‘ਤੇ ਅਮਰੀਕਾ ਦੀ ਫੌਜੀ ਕਾਰਵਾਈ

ਟਰੰਪ ਨੇ ਜਨਵਰੀ ਦੀ ਸ਼ੁਰੂਆਤ ਵਿੱਚ ਹੋਏ ਇੱਕ ਵੱਡੇ ਸੈਨਿਕ ਕਾਰਵਾਈ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਮਰੀਕਾ ਨੇ ਵੇਨੇਜ਼ੂਏਲਾ ਵਿੱਚ ਦਾਖਲ ਹੋ ਕੇ ਉੱਥੇ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਫੜ ਲਿਆ। ਉਨ੍ਹਾਂ ਇਸ ਕਾਰਵਾਈ ਨੂੰ ਵੱਡਾ ਸੈਨਿਕ ਅਭਿਆਨ ਕਰਾਰ ਦਿੱਤਾ।

ਟਰੰਪ ਨੇ ਇਸ ਦੌਰਾਨ ਕਿਹਾ, “ਸਾਡੀਆਂ ਵੱਡੀਆਂ ਅਮਰੀਕੀ ਤੇਲ ਕੰਪਨੀਆਂ ਉੱਥੇ ਜਾਣਗੀਆਂ, ਅਰਬਾਂ ਡਾਲਰ ਖਰਚ ਕਰਨਗੀਆਂ, ਖ਼ਰਾਬ ਹਾਲਤ ਵਿੱਚ ਪਈ ਤੇਲ ਸੰਬੰਧੀ ਵਿਵਸਥਾ ਨੂੰ ਠੀਕ ਕਰਨਗੀਆਂ ਅਤੇ ਵੱਡੇ ਪੈਮਾਨੇ ’ਤੇ ਤੇਲ ਵੇਚਣਗੀਆਂ।”

‘ਤੱਕ ਵੇਨੇਜ਼ੂਏਲਾ ਚਲਾਉਂਦੇ ਰਹਾਂਗੇ, ਜਦ ਤੱਕ ਸੱਤਾ ਬਦਲ ਨਾ ਜਾਏ’

ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਵੇਨੇਜ਼ੂਏਲਾ ਨੂੰ ਉਸ ਵੇਲੇ ਤੱਕ ਚਲਾਏਗਾ, ਜਦ ਤੱਕ ਉੱਥੇ ਸੱਤਾ ਦਾ ਬਦਲਾਅ ਸੁਰੱਖਿਅਤ ਢੰਗ ਨਾਲ ਨਾ ਹੋ ਜਾਵੇ। ਹਾਲਾਂਕਿ ਇਸ ਸਾਰੇ ਦਾਅਵੇ ਅਤੇ ਫੌਜੀ ਕਾਰਵਾਈ ਨੂੰ ਲੈ ਕੇ ਕਾਨੂੰਨੀ ਸਵਾਲ ਵੀ ਉਠ ਰਹੇ ਹਨ ਅਤੇ ਇਸ ’ਤੇ ਵਾਦ-ਵਿਵਾਦ ਬਣਿਆ ਹੋਇਆ ਹੈ।

ਤੇਲ ਬਾਰੇ ਟਰੰਪ ਦਾ ਬਿਆਨ
ਟਰੰਪ ਨੇ ਕਿਹਾ ਕਿ ਅਮਰੀਕਾ ਆਪਣਾ ਤੇਲ ਕਾਰੋਬਾਰ ਹੋਰ ਅੱਗੇ ਵਧਾਏਗਾ ਅਤੇ ਵੇਨੇਜ਼ੂਏਲਾ ਦੇ ਤੇਲ ਨੂੰ ਦੁਨੀਆ ਦੇ ਬਾਜ਼ਾਰ ਵਿੱਚ ਵੇਚੇਗਾ। ਮੰਨਿਆ ਜਾਂਦਾ ਹੈ ਕਿ ਵੇਨੇਜ਼ੂਏਲਾ ਕੋਲ ਦੁਨੀਆ ਦੇ ਸਭ ਤੋਂ ਵੱਡੇ ਤੇਲ ਭੰਡਾਰ ਹਨ, ਜੋ ਲਗਭਗ ਦੁਨੀਆ ਦੇ ਕੁੱਲ ਤੇਲ ਦਾ 17 ਫੀਸਦੀ ਹਨ।

 

ਹੋਰ ਪੜ੍ਹੋ

ਹੋਰ ਪੜ੍ਹੋ



News Source link

- Advertisement -

More articles

- Advertisement -

Latest article