Licence Cancellation: ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਦੇ ਚਲਦਿਆਂ ਪ੍ਰਵਾਸੀਆਂ ਵਿਚਾਲੇ ਹਾਹਾਕਾਰ ਮੱਚਿਆ ਹੋਇਆ ਹੈ। ਦੱਸ ਦੇਈਏ ਕਿ ਟਰੰਪ ਵੱਲੋਂ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ਲਗਾਤਾਰ ਜਾਰੀ ਹੈ। ਅਮਰੀਕਾ ਤੇ ਇਰਾਨ ਨਾਲ ਚੱਲ ਰਹੀ ਜੰਗ ਵਿਚਾਲੇ ਕੈਲੀਫੋਰਨੀਆ ਤੋਂ ਬਾਅਦ ਹੁਣ ਇੰਡੀਆਨਾ ਸੂਬੇ ਨੇ ਵੀ ਪ੍ਰਵਾਸੀ ਡਰਾਈਵਰਾਂ ‘ਤੇ ਸ਼ਿਕੰਜਾ ਕੱਸਦਿਆਂ 1,790 ਨਾਨ-ਡੋਮੀਸਾਈਲ ਕਮਰਸ਼ੀਅਲ ਡਰਾਈਵਰ ਲਾਇਸੰਸ (CDLs) ਰੱਦ ਕਰ ਦਿੱਤੇ ਹਨ। ਇਸ ਫੈਸਲੇ ਨੇ ਅਮਰੀਕਾ ਵਿੱਚ ਟਰੱਕ ਚਲਾ ਕੇ ਆਪਣੀ ਰੋਜ਼ੀ-ਰੋਟੀ ਕਮਾ ਰਹੇ ਹਜ਼ਾਰਾਂ ਪੰਜਾਬੀ ਨੌਜਵਾਨਾਂ ਨੂੰ ਫਿਕਰਾਂ ‘ਚ ਪਾ ਦਿੱਤਾ ਹੈ।
ਜਾਣੋ ਕੀ ਹੋਇਆ ਲਾਜ਼ਮੀ?
ਇੰਡੀਆਨਾ ਦੇ ਲੈਫਟੀਨੈਂਟ ਗਵਰਨਰ ਮਾਈਕਾ ਬੈਕਵਿਥ ਅਨੁਸਾਰ, ਹੁਣ ਡਰਾਈਵਰਾਂ ਕੋਲ ਤਿੰਨ ਮਨਜ਼ੂਰਸ਼ੁਦਾ ਵਰਕ ਵੀਜ਼ਾ (H-2A, H-2B ਜਾਂ E-2) ‘ਚੋਂ ਇੱਕ ਦਾ ਹੋਣਾ ਲਾਜ਼ਮੀ ਹੈ। ਨਵੇਂ ਨਿਯਮਾਂ ਤਹਿਤ ਹੁਣ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਸਾਬਤ ਕਰਨਾ ਵੀ ਜ਼ਰੂਰੀ ਹੋਵੇਗਾ।
ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਜੇਕਰ ਕੋਈ ਮਾਲਕ ਬਿਨਾਂ ਵੈਲਿਡ ਲਾਇਸੰਸ ਵਾਲੇ ਗੈਰ-ਕਾਨੂੰਨੀ ਡਰਾਈਵਰ ਨੂੰ ਕੰਮ ‘ਤੇ ਰੱਖਦਾ ਹੈ, ਤਾਂ ਉਸ ਨੂੰ 50,000 ਡਾਲਰ ਤੱਕ ਦਾ ਜੁਰਮਾਨਾ ਭਰਨਾ ਪਵੇਗਾ। ਇਹ ਕਾਰਵਾਈ ਪ੍ਰਵਾਸੀਆਂ ਦੇ ਟਰੱਕਾਂ ਨਾਲ ਵਾਪਰੇ ਭਿਆਨਕ ਹਾਦਸਿਆਂ ਤੋਂ ਬਾਅਦ ਕੀਤੀ ਗਈ ਹੈ, ਜਿਸ ਵਿੱਚ ਫਰਵਰੀ 2026 ਵਿੱਚ ਇੱਕ ਪੰਜਾਬੀ ਡਰਾਈਵਰ ਸੁਖਦੇਵ ਸਿੰਘ ਤੇ ਬੀਤੇ ਸਾਲ ਹਰਜਿੰਦਰ ਸਿੰਘ ਵੱਲੋਂ ਯੂ-ਟਰਨ ਦੌਰਾਨ ਵਾਪਰਿਆ ਭਿਆਨਕ ਹਾਦਸਾ ਸ਼ਾਮਲ ਹੈ, ਜਿਸ ਦੌਰਾਨ 4 ਅਮਰੀਕੀ ਨਾਗਰਿਕਾਂ ਦੀ ਜਾਨ ਚਲੀ ਗਈ ਸੀ। ਟਰੰਪ ਪ੍ਰਸ਼ਾਸਨ ਵੱਲੋਂ ਪ੍ਰਵਾਸੀਆਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਪੰਜਾਬੀ ਨੌਜਵਾਨਾਂ ਲਈ ਵੱਡੀ ਖ਼ਤਰੇ ਦੀ ਘੰਟੀ ਹੈ, ਕਿਉਂਕਿ ਅਮਰੀਕਾ-ਕੈਨੇਡਾ ਦੇ ਡਰਾਈਵਰਾਂ ‘ਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ