30.7 C
Patiāla
Friday, August 14, 2026

Singer Lost Her Voice: ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕਾ ਦੀ ਇੰਝ ਗਈ ਆਵਾਜ਼! ਖੁਲਾਸੇ ਤੋਂ ਬਾਅਦ…

Must read


Singer Lost Her Voice: ਸੰਗੀਤ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣਨ ਤੋਂ ਬਾਅਦ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ। ਦੱਸ ਦੇਈਏ ਕਿ ਮਸ਼ਹੂਰ ਭਾਰਤੀ-ਅਮਰੀਕੀ ਗਾਇਕਾ ਅਤੇ ਅਦਾਕਾਰਾ ਲੀਸਾ ਮਿਸ਼ਰਾ ਨੇ ਹਾਲ ਹੀ ਵਿੱਚ ਆਪਣੀ ਜ਼ਿੰਦਗੀ ਦੇ ਇੱਕ ਅਜਿਹੇ ਦੌਰ ਬਾਰੇ ਖੁਲਾਸਾ ਕੀਤਾ ਹੈ, ਜਿਸ ਨੂੰ ਸਭ ਦੇ ਹੋਸ਼ ਉਡਾ ਦਿੱਤੇ। ਲੀਸਾ ਨੇ ਦੱਸਿਆ ਕਿ ਸਾਲ 2022 ਵਿੱਚ ਉਸ ਨੇ ਲਗਭਗ 6 ਮਹੀਨਿਆਂ ਲਈ ਆਪਣੀ ਆਵਾਜ਼ ਪੂਰੀ ਤਰ੍ਹਾਂ ਗੁਆ ਦਿੱਤੀ ਸੀ। ਇੱਕ ਪੇਸ਼ੇਵਰ ਗਾਇਕਾ ਲਈ ਇਹ ਸਿਰਫ਼ ਕਰੀਅਰ ਦਾ ਹੀ ਨਹੀਂ, ਸਗੋਂ ਮਾਨਸਿਕ ਤੌਰ ‘ਤੇ ਵੀ ਸਭ ਤੋਂ ਵੱਡਾ ਝਟਕਾ ਸੀ।

ਆਖਿਰ ਅਵਾਜ਼ ਜਾਣ ਦਾ ਕੀ ਸੀ ਕਾਰਨ?

ਲੀਸਾ ਨੇ ਦੱਸਿਆ ਕਿ ‘ਵੋਕਲ ਨੋਡਿਊਲਜ਼’ ਕਾਰਨ ਉਸ ਦੀਆਂ ਵੋਕਲ ਕਾਰਡਸ ‘ਤੇ ਸਖ਼ਤ ਉਭਾਰ ਬਣ ਗਏ ਸਨ। ਇਹ ਸਮੱਸਿਆ ਆਵਾਜ਼ ਦੀ ਜ਼ਿਆਦਾ ਵਰਤੋਂ ਅਤੇ ਗਲੇ ‘ਤੇ ਦਬਾਅ ਪੈਣ ਕਾਰਨ ਹੁੰਦੀ ਹੈ। ਲੀਸਾ ਮੁਤਾਬਕ, ਉਸ ਸਮੇਂ ਹਾਲਤ ਅਜਿਹੀ ਸੀ ਕਿ ਜਦੋਂ ਵੀ ਉਹ ਗਾਉਣ ਦੀ ਕੋਸ਼ਿਸ਼ ਕਰਦੀ, ਤਾਂ ਆਵਾਜ਼ ਦੀ ਜਗ੍ਹਾ ਸਿਰਫ਼ ਹਲਕੀ ਜਿਹੀ ਹਵਾ ਹੀ ਨਿਕਲਦੀ ਸੀ।

ਆਪਣੇ ਕਰੀਅਰ ਦੇ ਸਭ ਤੋਂ ਔਖੇ ਸਮੇਂ ਨੂੰ ਯਾਦ ਕਰਦਿਆਂ ਲੀਸਾ ਨੇ ਕਿਹਾ, “ਮੈਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਫਿਰ ਕਦੇ ਪਹਿਲਾਂ ਵਾਂਗ ਗਾ ਨਹੀਂ ਸਕਾਂਗੀ। ਮੇਰੀ ਪਛਾਣ, ਮੇਰਾ ਰੁਜ਼ਗਾਰ ਅਤੇ ਮੇਰਾ ਆਤਮ-ਵਿਸ਼ਵਾਸ ਸਭ ਕੁਝ ਮੇਰੀ ਆਵਾਜ਼ ਹੀ ਸੀ। ਉਸ ਦੌਰਾਨ ਮੈਨੂੰ ਬੋਲਣਾ, ਫੁਸਫੁਸਾਉਣਾ ਅਤੇ ਗੁਣਗੁਣਾਉਣਾ ਵੀ ਬੰਦ ਕਰਨਾ ਪਿਆ ਸੀ।”

ਇੰਝ ਕੀਤੀ ਸ਼ਾਨਦਾਰ ਵਾਪਸੀ 

ਪਰ ਹੁਣ ਸਥਿਤੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਲੀਸਾ ਨੇ ਸਹੀ ਟ੍ਰੇਨਿੰਗ, ਅਨੁਸ਼ਾਸਨ ਅਤੇ ਆਰਾਮ ਨਾਲ ਆਪਣੀ ਆਵਾਜ਼ ਅਤੇ ਆਤਮ-ਵਿਸ਼ਵਾਸ ਦੋਵੇਂ ਵਾਪਸ ਹਾਸਲ ਕਰ ਲਏ ਹਨ। ਹਾਲ ਹੀ ਵਿੱਚ ਉਸ ਨੇ ਲਗਾਤਾਰ ਚਾਰ ਦਿਨ ਕਈ ਸ਼ੋਅ ਕੀਤੇ, ਜਿੱਥੇ ਉਸ ਦੀ ਆਵਾਜ਼ ਪਹਿਲਾਂ ਨਾਲੋਂ ਵੀ ਬਿਹਤਰ ਅਤੇ ਮਜ਼ਬੂਤ ਮਹਿਸੂਸ ਹੋਈ। ਲੀਸਾ ਨੇ ਕਿਹਾ ਕਿ ਇਸ ਤਜ਼ਰਬੇ ਨੇ ਉਸ ਨੂੰ ਸਿਖਾਇਆ ਕਿ ਸਟੇਜ ਦੀ ਚਮਕ-ਧਮਕ ਤੋਂ ਇਲਾਵਾ ਆਪਣੇ ਸਰੀਰ ਅਤੇ ਆਵਾਜ਼ ਦਾ ਧਿਆਨ ਰੱਖਣਾ ਕਿੰਨਾ ਜ਼ਰੂਰੀ ਹੈ।

 ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ





News Source link

- Advertisement -

More articles

- Advertisement -

Latest article