20.5 C
Patiāla
Thursday, May 2, 2024

ਜਵਾਹਰ ਨਵੋਦਿਆ ਦਾ ਟੈਸਟ ਪਾਸ ਕਰਨ ਵਾਲੇ ਵਿਦਿਆਰਥੀ ਸਨਮਾਨੇ

Must read


ਮਸਤੂਆਣਾ ਸਾਹਿਬ: ਸਰਕਾਰੀ ਪ੍ਰਾਇਮਰੀ ਸਕੂਲ ਉੱਭਾਵਾਲ ਦੇ ਪੰਜ ਵਿਦਿਆਰਥੀਆਂ ਵੱਲੋਂ ਜਵਾਹਰ ਨਵੋਦਿਆ ਵਿੱਦਿਆਲਾ ਦਾ ਦਾਖ਼ਲਾ ਟੈਸਟ ਪਾਸ ਕੀਤਾ ਹੈ। ਸਾਬਕਾ ਸਰਪੰਚ ਪਾਲੀ ਸਿੰਘ ਕਮਲ ਤੇ ਜਗਰੂਪ ਸਿੰਘ ਨੇ ਦੱਸਿਆ ਕਿ ਇਸ ਸਕੂਲ ਦਾ ਸਟਾਫ ਮਿਹਨਤੀ ਤੇ ਤਜਰਬੇਕਾਰ ਹੈ ਜਿਹੜੇ ਐਤਵਾਰ ਅਤੇ ਹੋਰ ਸਰਕਾਰੀ ਛੁੱਟੀ ਵਾਲੇ ਦਿਨ ਵੀ ਬੱਚਿਆਂ ਨੂੰ ਪੜ੍ਹਾਉਣ ਆਉਂਦੇ ਹਨ। ਜਗਰੂਪ ਸਿੰਘ ਪ੍ਰਧਾਨ ਭਾਈ ਹਿੰਮਤ ਸਿੰਘ ਧਰਮਸ਼ਾਲਾ ਸੰਗਰੂਰ, ਦਰਸ਼ਨ ਸਿੰਘ ਠੇਕੇਦਾਰ, ਹਰਜਿੰਦਰ ਸਿੰਘ ਬਰਾੜ, ਰਾਜਿੰਦਰ ਸਿੰਘ ਫੌਜੀ ਨੇ ਸਕੂਲ ਵਿੱਚ ਪਹੁੰਚ ਕੇ ਸਾਰੇ ਸਟਾਫ ਦੀ ਇਸ ਕਾਰਗੁਜ਼ਾਰੀ ਲਈ ਧੰਨਵਾਦ ਕੀਤਾ ਅਤੇ ਜਵਾਹਰ ਨਵੋਦਿਆ ਵਿੱਦਿਆਲਾ ਦਾ ਟੈਸਟ ਪਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਦਾ ਸਨਮਾਨ ਕੀਤਾ। ਜਗਰੂਪ ਸਿੰਘ ਪ੍ਰਧਾਨ ਵੱਲੋਂ ਸਕੂਲ ਲਈ 4 ਪੱਖਿਆਂ ਅਤੇ ਰਾਜਿੰਦਰ ਸਿੰਘ ਫੌਜੀ ਵੱਲੋਂ ਸਕੂਲ ਲਈ ਇਕ ਪੱਖੇ ਦੀ ਸੇਵਾ ਕਰਵਾਈ ਗਈ। -ਪੱਤਰ ਪ੍ਰੇਰਕ



News Source link

- Advertisement -

More articles

- Advertisement -

Latest article