29.6 C
Patiāla
Monday, April 29, 2024

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀਨਗਰ ਪੁੱਜੇ, ਸੁਰੱਖਿਆ ਦੇ ਪੁਖ਼ਤਾ ਬੰਦੋਬਸਤ

Must read


ਸ੍ਰੀਨਗਰ, 7 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਵਿਕਸਤ ਭਾਰਤ, ਵਿਕਸ਼ਿਤ ਜੰਮੂ ਕਸ਼ਮੀਰ’ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਅੱਜ ਸ੍ਰੀਨਗਰ ਪਹੁੰਚੇ, ਜਿਸ ਦੌਰਾਨ ਉਹ 6,400 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਅਗਸਤ 2019 ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਕਸ਼ਮੀਰ ਘਾਟੀ ਦੀ ਇਹ ਪਹਿਲੀ ਫੇਰੀ ਹੈ। ਪ੍ਰਧਾਨ ਮੰਤਰੀ ਇੱਥੇ ਹਵਾਈ ਅੱਡੇ ‘ਤੇ ਉਤਰੇ ਅਤੇ ਫਿਰ ਫੌਜ ਦੇ 15 ਜਾਂ ਚਿਨਾਰ ਕੋਰ ਦੇ ਹੈੱਡਕੁਆਰਟਰ ਬਦਾਮੀਬਾਗ ਛਾਉਣੀ ਲਈ ਉਡਾਣ ਭਰੀ। ਬਦਾਮੀਬਾਗ ਛਾਉਣੀ ਵਿਖੇ ਸ੍ਰੀ ਮੋਦੀ ਜੰਗੀ ਯਾਦਗਾਰ ‘ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ।



News Source link

- Advertisement -

More articles

- Advertisement -

Latest article