34.4 C
Patiāla
Wednesday, May 15, 2024

ਡਰੇਨੇਜ ਵਿਭਾਗ ਨੇ ਬਰਸਾਤੀ ਚੋਅ ਵਿੱਚੋਂ ਮਿੱਟੀ ਹਟਾਈ

Must read


ਹਰਜੀਤ ਸਿੰਘ

ਡੇਰਾਬੱਸੀ, 28 ਅਪਰੈਲ

ਇਥੋਂ ਦੇ ਡੀਏਵੀ ਸਕੂਲ ਦੇ ਨੇੜਿਓਂ ਲੰਘ ਰਹੇ ਚੋਅ ਦਾ ਕੁਦਰਤੀ ਰੁਖ਼ ਮੋੜਨ ਨੂੰ ਲੈ ਕੇ ‘ਪੰਜਾਬੀ ਟ੍ਰਿਬਿਊਨ’ ਵੱਲੋਂ ਪ੍ਰਕਾਸ਼ਿਤ ਖ਼ਬਰ ਮਗਰੋਂ ਡਰੇਨੇਜ ਵਿਭਾਗ ਨੇ ਬਿਲਡਰ ਵੱਲੋਂ ਪਾਈ ਗਈ ਮਿੱਟੀ ਨੂੰ ਹਟਾ ਕੇ ਚੋਅ ਦਾ ਪੁਰਾਣਾ ਰੁਖ਼ ਬਹਾਲ ਕਰ ਦਿੱਤਾ ਹੈ। ਇਸ ਸਬੰਧੀ ਬੀਤੇ ਦਿਨ ਡਰੇਨੇਜ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕੀਤਾ ਸੀ। ਇਸ ਦੌਰਾਨ ਅਧਿਕਾਰੀਆਂ ਨੂੰ ਮੌਕੇ ’ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਚੋਅ ਵਿੱਚ ਮਿੱਟੀ ਪਾਉਣ ਦੀ ਗੱਲ ਜਾਇਜ਼ ਜਾਪੀ ਜਿਸ ਮਗਰੋਂ ਉਨ੍ਹਾਂ ਨੇ ਅੱਜ ਹੀ ਪੁਰਾਣਾ ਰੁਖ਼ ਬਹਾਲ ਕਰ ਦਿੱਤਾ। ਜਾਣਕਾਰੀ ਅਨੁਸਾਰ ਬਿਲਡਰ ਵੱਲੋਂ ਮਨਮਰਜ਼ੀ ਨਾਲ ਉੱਕਤ ਚੋਅ ਦੇ ਕੁਦਰਤੀ ਰੁਖ਼ ਨਾਲ ਛੇੜ-ਛਾੜ ਕਰ ਆਪਣੇ ਪ੍ਰਾਜੈਕਟ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਇਸ ਸਬੰਧੀ ਸਥਾਨਕ ਲੋਕਾਂ ਵੱਲੋਂ ਸਬੰਧਤ ਵਿਭਾਗ ਕੋਲ ਕਈ ਸ਼ਿਕਾਇਤਾਂ ਵੀ ਕੀਤੀਆਂ ਗਈਆਂ, ਪਰ ਕਿਸੇ ਅਧਿਕਾਰੀ ਨੇ ਗੰਭੀਰਤਾ ਨਹੀਂ ਦਿਖਾਈ। ਇਸ ਮਾਮਲੇ ਵਿੱਚ ਉਸ ਵੇਲੇ ਹੱਦ ਹੋ ਗਈ ਜਦ ਬਿਲਡਰ ਵੱਲੋਂ ਆਪਣੇ ਪ੍ਰਾਜੈਕਟ ਨੂੰ ਬਚਾਉਣ ਲਈ ਆਪਣੇ ਕੰਧ ਦੇ ਨਾਲ ਮਿੱਟੀ ਪਾ ਕੇ ਚੋਅ ਦੇ ਕੁਦਰਤੀ ਵਹਾਅ ਨੂੰ ਹੀ ਮੋੜ ਦਿੱਤਾ। ਜਦਕਿ ਇਹ ਚੋਅ ਕਾਫੀ ਪੁਰਾਣਾ ਹੈ ਜੋ ਡੇਰਾਬੱਸੀ ਦੇ ਨਾਲ ਦਰਜਨਾਂ ਪਿੰਡਾਂ ਦੇ ਪਾਣੀ ਦੀ ਨਿਕਾਸੀ ਦਾ ਇਕਲੌਤਾ ਜ਼ਰੀਆ ਹੈ। ਗੱਲ ਕਰਨ ’ਤੇ ਡਰੇਨੇਜ ਵਿਭਾਗ ਦੇ ਸੁਪਰਡੈਂਟ ਇੰਜੀ. ਮਨੋਜ ਬਾਂਸਲ ਨੇ ਕਿਹਾ ਕਿ ਨਾਜਾਇਜ਼ ਤੌਰ ’ਤੇ ਮਿੱਟੀ ਪਾਈ ਗਈ ਸੀ ਜਿਸ ਨੂੰ ਅੱਜ ਹਟਾ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਨਾਜਾਇਜ਼ ਪੁਲੀ ਦੇ ਮਾਮਲੇ ਵਿੱਚ ਬਿਲਡਰ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਜਾਏਗਾ ਜਿਸ ਮਗਰੋਂ ਅਗਲੀ ਕਾਰਵਾਈ ਕੀਤੀ ਜਾਏਗੀ।



News Source link

- Advertisement -

More articles

- Advertisement -

Latest article