31.4 C
Patiāla
Sunday, May 12, 2024

ਆਸਟਰੇਲੀਆ: ਔਰਤਾਂ ਖ਼ਿਲਾਫ਼ ਹਿੰਸਾ ਵਿਰੁੱਧ ਦੇਸ਼ ਭਰ ’ਚ ਮੁਜ਼ਾਹਰੇ

Must read


ਤੇਜਸ਼ਦੀਪ ਸਿੰਘ ਅਜਨੌਦਾ

ਮੈਲਬਰਨ, 28 ਅਪਰੈਲ

ਆਸਟਰੇਲੀਆ ਦੇ ਵੱਖ ਵੱਖ ਸ਼ਹਿਰਾਂ ਤੇ ਕਸਬਿਆਂ ’ਚ ਮੁਲਕ ਦੀਆਂ ਬੀਬੀਆਂ ਨੇ ਘਰੇਲੂ ਹਿੰਸਾ ਵਿਰੁੱਧ ਮੁਜ਼ਾਹਰੇ ਕੀਤੇ। ਮੁਲਕ ਦੇ ਮੁੱਖ ਸ਼ਹਿਰਾਂ ’ਚ ਵੱਡੇ ਇਕੱਠ ਹੋਏ ਅਤੇ ਰਾਜਧਾਨੀ ਕੈਨਬਰਾ ਵਿਖੇ ਹੋਏ ਮੁਜ਼ਾਹਰੇ ਨੂੰ ਸ਼ੁਰੂਆਤੀ ਵਿਰੋਧ ਮਗਰੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਵੀ ਸੰਬੋਧਨ ਕੀਤਾ।

ਦੇਸ਼ ਭਰ ਵਿੱਚ ਸਿਰਫ ਇਸ ਸਾਲ ਦੌਰਾਨ ਔਸਤ ਚਾਰ ਦਿਨਾਂ ਪਿੱਛੋਂ ਇੱਕ ਔਰਤ ਦਾ ਕਤਲ ਹੋਇਆ ਹੈ, ਔਰਤਾਂ ਵਿਰੁੱਧ ਹਿੰਸਾ ਨੂੰ ਤੁਰੰਤ ਰੋਕੇ ਜਾਣ ਲਈ ਮੁਜ਼ਾਹਰਾਕਾਰੀਆਂ ਨੇ ਦੇਸ਼ ਭਰ ’ਚ ਰੱਖੀ ਸਾਂਝੀ ਮੰਗ ਦੌਰਾਨ ਹਿੰਸਾ ਦੀ ਇਸ ਸਥਿਤੀ ਨੂੰ ਕੌਮੀ ਆਪਦਾ ਐਲਾਨਣ ਦੀ ਮੰਗ ਰੱਖੀ ਜਿਸ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੈਸ਼ਨਲ ਐਮਰਜੈਂਸੀ ਕੁਦਰਤੀ ਆਫਤਾਂ ਮੌਕੇ ਫੌਰੀ ਰਾਹਤ ਦੇਣ ਲਈ ਐਲਾਨੀ ਜਾਂਦੀ ਹੈ ਜਦਕਿ ਔਰਤਾਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਸਮੇਂ ਸਮੇਂ ’ਤੇ ਲਗਾਤਾਰ ਕਾਰਗਰ ਕੰਮ ਕਰਨ ਦੀ ਲੋੜ ਹੈ ਅਤੇ ਕਿਉਂਕਿ ਇਹ ਇੱਕ ਕੌਮੀ ਸੰਕਟ ਹੈ। ਉਨ੍ਹਾਂ ਕਿਹਾ ਕਿ ਇਸ ’ਚ ਕੋਈ ਦੋ-ਰਾਇ ਨਹੀਂ ਕਿ ਸਰਕਾਰਾਂ ਨੂੰ ਹਰ ਪੱਧਰ ’ਤੇ ਠੋਸ ਕੰਮ ਕਰਨ ਦੀ ਲੋੜ ਹੈ ਅਤੇ ਘਰੇਲੂ ਹਿੰਸਾ ’ਚ ਸਿਰਫ ਔਰਤਾਂ ਨਹੀਂ ਸਗੋਂ ਮਰਦਾਂ ਨੂੰ ਆਪਣੇ ਵਰਤਾਅ ’ਚ ਬਦਲਾਅ ਲਿਆਉਣ ਦੀ ਵੀ ਲੋੜ ਹੈ। ਇਸੇ ਬੁੱਧਵਾਰ ਰਾਜਧਾਨੀ ’ਚ ਪ੍ਰਧਾਨ ਮੰਤਰੀ ਨੇ ਉੱਚ ਪੱਧਰੀ ਕੈਬਨਿਟ ਮੀਟਿੰਗ ਸੱਦ ਲਈ ਹੈ ਜਿਸ ਵਿੱਚ ਮਰਦਾਂ ਵੱਲੋਂ ਔਰਤਾਂ ’ਤੇ ਹਿੰਸਕ ਹਮਲਿਆਂ ਦੇ ਮਾਮਲਿਆਂ ਨੂੰ ਫੈਡਰਲ ਪੱਧਰ ’ਤੇ ਰੋਕਣ ਲਈ ਜ਼ਰੂਰੀ ਤੇ ਤੁਰੰਤ ਅਮਲ ’ਚ ਲਿਆਏ ਜਾਣ ਵਾਲੀਆਂ ਨੀਤੀਆਂ ਨੂੰ ਵਿਚਾਰਿਆ ਜਾਵੇਗਾ। ਹਾਲਾਂਕਿ ਆਸਟਰੇਲੀਆ ਦੇ ਗਵਰਨਰ ਜਨਰਲ ਨੇ ਔਰਤਾਂ ਵਿਰੁੱਧ ਹਿੰਸਾ ’ਚ ਕੌਮੀ ਕਮਿਸ਼ਨ ਬਿਠਾਉਣ ਤੋਂ ਨਾਂਹ ਕਰ ਦਿੱਤੀ ਹੈ। ਇਕ ਜਾਣਕਾਰੀ ਅਨੁਸਾਰ ਇਸ ਸਾਲ ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਹੀ 27 ਔਰਤਾਂ ਕਤਲ ਹੋ ਚੁੱਕੀਆਂ ਹਨ।

 

 



News Source link

- Advertisement -

More articles

- Advertisement -

Latest article