25.3 C
Patiāla
Sunday, April 28, 2024

ਜੰਮੂ ਕਸ਼ਮੀਰ ਅਤੇ ਲੱਦਾਖ ’ਚ ਫਸੇ 260 ਯਾਤਰੀਆਂ ਨੂੰ ਹਵਾਈ ਰਸਤੇ ਰਾਹੀਂ ਆਪੋ ਆਪਣੇ ਟਿਕਾਣਿਆਂ ’ਤੇ ਪਹੁੰਚਾਇਆ – Punjabi Tribune

Must read


ਜੰਮੂ, 26 ਫਰਵਰੀ

ਇੰਡੀਅਨ ਏਅਰ ਫੋਰਸ (ਆਈਏਐਫ਼) ਨੇ 260 ਯਾਤਰੀਆਂ ਨੂੰ ਜੰਮੂ ਕਸ਼ਮੀਰ ਅਤੇ ਲੱਦਾਖ਼ ਤੋਂ ਹਵਾਈ ਮਾਰਗ ਰਾਹੀਂ ਆਪੋ ਆਪਣੇ ਟਿਕਾਣਿਆਂ ’ਤੇ ਪਹੁੰਚਾਇਆ ਹੈ। ਇਹ ਜਾਣਕਾਰੀ ਸਰਕਾਰੀ ਸੂਤਰਾਂ ਨੇ ਦਿੱਤੀ ਹੈ। ਏਐੱਨ-32 ਜਹਾਜ਼ ਜਿਸ ਨੂੰ ਕਾਰਗਿਲ ਕੁਰੀਅਰ ਵੀ ਕਿਹਾ ਜਾਂਦਾ ਹੈ, ਨੇ 22 ਜਨਵਰੀ ਨੂੰ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਸਨ। ਇਸ ਜ਼ਰੀਏ ਹੁਣ ਤਕ 1551 ਯਾਤਰੀਆਂ ਨੂੰ ਹਵਾਈ ਮਾਰਗ ਰਾਹੀਂ ਆਪੋ ਆਪਣੇ ਟਿਕਾਣਿਆਂ ’ਤੇ ਪਹੁੰਚਾਇਆ ਗਿਆ ਹੈ। ਭਾਰੀ ਬਰਫ਼ਬਾਰੀ ਹੋਣ ਕਾਰਨ 434 ਕਿਲੋਮੀਟਰ ਲੰਬੇ ਸ੍ਰੀਨਗਰ ਲੇਹ ਕੌਮੀ ਸ਼ਾਹ ਰਾਹ ਬੰਦ ਹੋਣ ਕਾਰਨ ਇਨ੍ਹਾਂ ਯਾਤਰੀਆਂ ਨੂੰ ਹਵਾਈ ਮਾਰਗ ਜ਼ਰੀਏ ਪਹੁੰਚਾਇਆ ਜਾ ਰਿਹਾ ਹੈ। ਏਐਨ32 ਜਹਾਜ਼ ਵੱਲੋਂ ਹਫ਼ਤੇ ’ਚ ਤਿੰਨ ਦਿਨ ਜੰਮੂ ਅਤੇ ਸ੍ਰੀਨਗਰ ਅਤੇ ਹਫ਼ਤੇ ’ਚ ਦੋ ਦਿਨ ਸ੍ਰੀਨਗਰ ਅਤੇ ਕਾਰਗਿਲ ਵਿਚਾਲੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਸੋਮਵਾਰ ਨੂੰ ਹਵਾਈ ਮਾਰਗ ਰਾਹੀਂ ਪਹੁੰਚਾਏ ਗਏ 260 ਯਾਤਰੀਆਂ ’ਚੋਂ 113 ਯਾਤਰੀ ਸ੍ਰੀਨਗਰ ਤੋਂ ਕਾਰਗਿਲ ਅਤੇ 93 ਯਾਤਰੀ ਜੰਮੂ ਤੋਂ ਕਾਰਗਿਲ, 38 ਕਾਰਗਿਲ ਤੋਂ ਸ੍ਰੀਨਗਰ ਅਤੇ 16 ਹੋਰਨਾਂ ਨੂੰ ਕਾਰਗਿਲ ਤੋਂ ਜੰਮੂ ਪਹੁੰਚਾਇਆ ਗਿਆ। -ਪੀਟੀਆਈ



News Source link

- Advertisement -

More articles

- Advertisement -

Latest article