20.4 C
Patiāla
Thursday, May 2, 2024

ਫਿਲਮ ਨਿਰਮਾਤਾ ਕੁਮਾਰ ਸ਼ਾਹਾਨੀ ਦਾ ਦੇਹਾਂਤ

Must read


ਮੁੰਬਈ, 25 ਫਰਵਰੀ

‘ਮਾਇਆ ਦਰਪਣ’, ‘ਚਾਰ ਅਧਿਆਏ’ ਅਤੇ ‘ਕਸਬਾ’ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰਨ ਵਾਲੇ ਫਿਲਮ ਨਿਰਮਾਤਾ ਕੁਮਾਰ ਸ਼ਾਹਾਨੀ ਦਾ 83 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਨਜ਼ਦੀਕੀ ਦੋਸਤ ਤੇ ਅਦਾਕਾਰਾ ਮੀਤਾ ਵਸ਼ਿਸ਼ਟ ਨੇ ਦੱਸਿਆ ਕਿ ਕੁਮਾਰ ਦਾ ਸ਼ਨਿਚਰਵਾਰ ਰਾਤ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਬਿਮਾਰ ਸਨ ਤੇ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਨਹੀਂ ਹੋ ਰਿਹਾ ਸੀ। ਉਨ੍ਹਾਂ ਦਾ ਜਨਮ ਲਰਕਾਨਾ ਦੇ ਸਿੰਧ ਵਿੱਚ ਹੋਇਆ ਸੀ ਦੇ ਦੇਸ਼ ਦੀ ਵੰਡ ਤੋਂ ਬਾਅਦ ਸ਼ਾਹਨੀ ਦਾ ਪਰਿਵਾਰ ਮੁੰਬਈ ਆ ਕੇ ਵੱਸ ਗਿਆ ਸੀ। ਉਨ੍ਹਾਂ ਮਨੀ ਕੌਲ ​​ਨਾਲ ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ ਵਿੱਚ ਪੜ੍ਹਾਈ ਕੀਤੀ। ਸ਼ਾਹਨੀ ਨੇ 1972 ਵਿੱਚ ‘ਮਾਇਆ ਦਰਪਣ’ ਨਾਲ ਸ਼ੁਰੂਆਤ ਕੀਤੀ। ਇਹ ਫਿਲਮ ਹਿੰਦੀ ਲੇਖਕ ਨਿਰਮਲ ਵਰਮਾ ਦੀ ਛੋਟੀ ਕਹਾਣੀ ’ਤੇ ਆਧਾਰਿਤ ਹੈ ਤੇ ਇੱਕ ਅਜਿਹੀ ਔਰਤ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਪਿਆਰ ਕਰ ਬੈਠਦੀ ਹੈ ਪਰ ਆਪਣੇ ਪਿਤਾ ਦੀ ਇੱਜ਼ਤ ਦੀ ਖਾਤਰ ਆਪਣੇ ਪ੍ਰੇਮੀ ਤੋਂ ਦੂਰ ਹੁੰਦੀ ਜਾਂਦੀ ਹੈ।



News Source link

- Advertisement -

More articles

- Advertisement -

Latest article