25.2 C
Patiāla
Sunday, April 28, 2024

ਭਾਰਤ ਬੰਦ: ਕਿਸਾਨਾਂ ਤੇ ਟਰੇਡ ਯੂਨੀਅਨਾਂ ਵੱਲੋਂ ਰਈਆ ’ਚ ਜੀਟੀ ਰੋਡ ’ਤੇ ਚੱਕਾ ਜਾਮ – Punjabi Tribune

Must read


ਦਵਿੰਦਰ ਸਿੰਘ ਭੰਗੂ

ਰਈਆ, 16 ਫਰਵਰੀ

ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵਲੋਂ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ‘ਤੇ ਤਹਿਸੀਲ ਬਾਬਾ ਬਕਾਲਾ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਅੱਜ ਜੀ.ਟੀ. ਜਲੰਧਰ -ਅੰਮ੍ਰਿਤਸਰ ਰੋਡ ਰਈਆ ਵਿਖੇ 4 ਘੰਟੇ ਲਈ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਸਬ ਡਵੀਜ਼ਨ ਬਾਬਾ ਬਕਾਲਾ ਦੇ ਸਾਰੇ ਕਸਬੇ ਮੁਕੰਮਲ ਬੰਦ ਰਹੇ ਜਿਸ ਦੀ ਅਗਵਾਈ ਸਵਿੰਦਰ ਸਿੰਘ ਖਹਿਰਾ, ਰਵਿੰਦਰ ਸਿੰਘ ਛੱਜਲਵੱਡੀ, ਭਗਵੰਤ ਸਿੰਘ ਜਲੂ ਪੁਰ, ਸਰਬਜੀਤ ਕੌਰ ਛੱਜਲਵੱਡੀ, ਦਰਸ਼ਨ ਕੌਰ ਬੇਦਾਦ ਪੁਰ, ਅਮਰੀਕ ਸਿੰਘ ਦਾਊਦ, ਅਮਰਜੀਤ ਸਿੰਘ ਮੱਲਾ ਅਤੇ ਨਿਰਮਲ ਸਿੰਘ ਸੁਧਾਰ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ। ਇਸ ਐਕਸ਼ਨ ਵਿੱਚ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ, ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ, ਨੌਜਵਾਨ ਜਥੇਬੰਦੀਆਂ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ, ਬਿਜਲੀ ਬੋਰਡ, ਅਧਿਆਪਕਾਂ, ਆਸ਼ਾ, ਮਿਡ ਡੇ ਮੀਲ, ਆਂਗਣਵਾੜੀ ਵਰਕਰਾਂ ਅਤੇ ਟਰਾਂਸਪੋਰਟ ਡਰਾਈਵਰਾਂ ਦੀਆਂ ਜਥੇਬੰਦੀਆਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ।

ਇਕੱਠ ਨੂੰ ਸੰਬੋਧਨ ਕਰਦਿਆਂ ਗੁਰਨਾਮ ਸਿੰਘ ਦਾਊਦ, ਜਰਮਨਜੀਤ ਸਿੰਘ ਛੱਜਲਵੱਡੀ, ਹਰਦੀਪ ਕੌਰ ਕੋਟਲਾ, ਦਲਬੀਰ ਸਿੰਘ ਬੇਦਾਦ ਪੁਰ, ਪ੍ਰਭਜੀਤ ਸਿੰਘ ਤਿੰਮੋਵਾਲ, ਹਰਪ੍ਰੀਤ ਸਿੰਘ ਬੁਟਾਰੀ, ਗੁਰਮੇਜ ਸਿੰਘ ਤਿੰਮੋਵਾਲ ਅਤੇ ਨਿਰਮਲ ਸਿੰਘ ਛੱਜਲਵੱਡੀ ਨੇ ਕਿਹਾ ਕਿ 16 ਫਰਵਰੀ ਦੇ ਭਾਰਤ ਬੰਦ ਦੀ ਵਿਆਪਕ ਸਫਲਤਾ ਨੇ ਦੇਸ਼ ਦੇ ਖੇਤੀ ਖੇਤਰ, ਸਨਅਤੀ ਖੇਤਰ, ਸਿੱਖਿਆ, ਸਿਹਤ, ਟਰਾਂਸਪੋਰਟ ਅਤੇ ਬਿਜਲੀ ਸਮੇਤ ਹੋਰ ਪਬਲਿਕ ਸੈਕਟਰ ਉੱਪਰ ਲਾਗੂ ਕੀਤੀਆਂ ਜਾ ਰਹੀਆਂ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਵਿਸ਼ਾਲ ਲੋਕ ਰਾਏ ਨੂੰ ਲਾਮਬੰਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਹਕੂਮਤ ਵੱਲੋਂ ਧਰਮ ਦੀ ਆੜ ਹੇਠ ਫ਼ਿਰਕਾਪ੍ਰਸਤੀ ਨੂੰ ਉਭਾਰ ਕੇ ਦੇਸ਼ ਦੇ ਕਿਸਾਨਾਂ ਦੇ ਨਾਲ ਨਾਲ ਸਮਾਜ ਦੇ ਹਰੇਕ ਵਰਗ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈ। ਚਾਰ ਲੇਬਰ ਕੋਡ, ਅਗਨੀ ਵੀਰ ਸਕੀਮ, ਕੌਮੀ ਸਿੱਖਿਆਂ ਨੀਤੀ 2020 ਅਤੇ ਹਿੱਟ ਐਂਡ ਰਨ ਕਾਨੂੰਨ ਆਦਿ ਇੱਕ ਤੋਂ ਬਾਅਦ ਇੱਕ ਮਾਮਲੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ। ਮੋਰਚੇ ਵਿੱਚ ਪਾਸ ਕੀਤੇ ਮਤੇ ਰਾਹੀਂ ਪੰਜਾਬ ਹਰਿਆਣਾ ਦੇ ਬਾਰਡਰਾਂ ‘ਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਕੀਤੇ ਅਣਮਨੁੱਖੀ ਤਸ਼ੱਦਦ ਦੀ ਨਿਖੇਧੀ ਕੀਤੀ।

ਇਸ ਚੱਕਾ ਜਾਮ ਵਿੱਚ ਪ੍ਰਕਾਸ਼ ਸਿੰਘ ਥੋਥੀਆਂ, ਗੁਰਜੰਟ ਸਿੰਘ ਮੁੱਛਲ, ਕੁਲਵੰਤ ਸਿੰਘ ਡੇਅਰੀਵਾਲ, ਮਮਤਾ ਸ਼ਰਮਾ, ਪਲਵਿੰਦਰ ਸਿੰਘ ਟਾਂਗਰਾ, ਹਰਮੀਤ ਸਿੰਘ ਦਾਊਦ, ਵਿਪਨ ਰਿਖੀ, ਗੁਰਦੀਪ ਸਿੰਘ ਕਲੇਰ, ਯੁੱਧਵੀਰ ਸਿੰਘ ਸਰਜਾ ਅਤੇ ਗੁਰਪ੍ਰੀਤ ਸਿੰਘ ਜਾਣੀਆਂ ਨੇ ਵੀ ਸੰਬੋਧਨ ਕੀਤਾ। ਇਸ ਸੱਦੇ ’ਤੇ ਅੱਜ ਸਥਾਨਕ ਕਸਬੇ ਤੋ ਇਲਾਵਾ ਬਿਆਸ ਖਿਲਚੀਆਂ, ਟਾਂਗਰਾ, ਬਾਬਾ ਬਕਾਲਾ ਮਹਿਤਾ, ਬੁੱਟਰ, ਸਠਿਆਲਾ ,ਬੁਤਾਲਾ ਕਸਬੇ ਮੁਕੰਮਲ ਬੰਦ ਰਹੇ ਕੋਈ ਵੀ ਦੁਕਾਨ ਨਹੀਂ ਖੁੱਲ੍ਹੀ।



News Source link

- Advertisement -

More articles

- Advertisement -

Latest article