24.6 C
Patiāla
Thursday, May 2, 2024

ਚੰਡੀਗੜ੍ਹ ਪੁਲੀਸ ਵੱਲੋਂ ਨਵੇਂ ਕਾਨੂੰਨਾਂ ਸਬੰਧੀ ਮੋਬਾਈਲ ਐਪ ਜਾਰੀ

Must read


ਮੁਕੇਸ਼ ਕੁਮਾਰ

ਚੰਡੀਗੜ੍ਹ, 16 ਫਰਵਰੀ

ਚੰਡੀਗੜ੍ਹ ਪੁਲੀਸ ਵੱਲੋਂ ਵਿਕਸਿਤ ਕੀਤੀ ਮੋਬਾਈਲ ਐਪ ‘ਨਵੇਂ ਭਾਰਤੀ ਕਾਨੂੰਨ ਸਿੱਖੋ’ ਅਤੇ ਨਵੇਂ ਅਪਰਾਧਕ ਕਾਨੂੰਨਾਂ ਜਿਵੇਂ ਕਿ ‘ਭਾਰਤੀ ਨਿਆਂ ਸੰਹਿਤਾ- 2023’, ‘ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023’ ਤੇ ‘ਭਾਰਤੀ ਸਾਕਸ਼ਯ ਹੈਂਡਬੁੱਕ’ ਨਾਂ ਹੇਠ ਤਿੰਨ ਪੁਸਤਕਾਂ ਨੂੰ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਵੱਲੋਂ ਇੱਥੇ ਯੂਟੀ ਸਕੱਤਰੇਤ ਸੈਕਟਰ-9 ਵਿੱਚ ਜਾਰੀ ਕੀਤਾ ਗਿਆ।

ਮੋਬਾਈਲ ਐਪ ਚੰਡੀਗੜ੍ਹ ਪੁਲੀਸ ਦੇ ਸਾਈਬਰ ਇੰਟਰਨਸ ਅਤੇ ਹੈਕਾਥਨ/ਸਾਈਬਰਥਨ ਭਾਗੀਦਾਰਾਂ ਵੱਲੋਂ ਵਿਕਸਿਤ ਕੀਤੀ ਗਈ ਹੈ। ਨਵੇਂ ਅਪਰਾਧਕ ਕਾਨੂੰਨਾਂ ਬਾਰੇ ਜਾਣਕਾਰੀ ਦੇਣ ਵਾਲੀ ਚੰਡੀਗੜ੍ਹ ਪੁਲੀਸ ਵੱਲੋਂ ਵਿਕਸਿਤ ਕੀਤੀ ਇਹ ਆਪਣੀ ਤਰ੍ਹਾਂ ਦੀ ਪਹਿਲੀ ਮੋਬਾਈਲ ਐਪਲੀਕੇਸ਼ਨ ਹੈ। ਇਹ ਐਪ ਤਿੰਨ ਨਵੇਂ ਕਾਨੂੰਨਾਂ ਨਾਲ ਜੁੜੀ ਸਾਰੀ ਜਾਣਕਾਰੀ ਪ੍ਰਦਾਨ ਕਰੇਗੀ। ਇਸ ਨੂੰ ਕੋਈ ਵੀ ਨਾਗਰਿਕ ਪਲੇ ਸਟੋਰ ਤੋਂ ਮੋਬਾਈਲ ਫੋਨ ’ਚ ਡਾਊਨਲੋਡ ਕਰ ਸਕਦਾ ਹੈ। ਚੰਡੀਗੜ੍ਹ ਪੁਲੀਸ ਲੋਕਾਂ ਨੂੰ ਨਵੇਂ ਕਾਨੂੰਨ ਬਾਰੇ ਪੂਰੀ ਜਾਣਕਾਰੀ ਦੇਣ ਦੇ ਮੰਤਵ ਨਾਲ ਇਹ ਐਪ ਤਿਆਰ ਕੀਤਾ ਹੈ। ਇਸ ਐਪ ਵਿੱਚ ਲੋਕ ਨਵੇਂ ਅਤੇ ਪੁਰਾਣੇ ਦੋਵਾਂ ਕਾਨੂੰਨਾਂ ਦੀਆਂ ਵਿਵਸਥਾਵਾਂ ਅਤੇ ਉਨ੍ਹਾਂ ਵਿੱਚ ਅੰਤਰ ਨੂੰ ਸਮਝ ਸਕਣਗੇ। ਇਸ ਤੋਂ ਇਲਾਵਾ ਇਸ ਮੌਕੇ ਇਕ ‘ਇਨਵੈਸਟੀਗੇਸ਼ਨ ਅਫ਼ਸਰ’ ਹੈਂਡਬੁੱਕ ਵੀ ਲਾਂਚ ਕੀਤੀ ਗਈ ਹੈ, ਜੋ ਸਾਰੇ ਚੰਡੀਗੜ੍ਹ ਪੁਲੀਸ ਅਧਿਕਾਰੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ। ਇਸ ਸਬੰਧੀ ਚੰਡੀਗੜ੍ਹ ਪੁਲੀਸ ਨੇ 500 ਪੁਲੀਸ ਅਧਿਕਾਰੀਆਂ ਨੂੰ ਤਿੰਨ ਨਵੇਂ ਕਾਨੂੰਨਾਂ ਬਾਰੇ ਸਿਖਲਾਈ ਵੀ ਦਿੱਤੀ ਹੈ। ਇਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਤ ਸਕੱਤਰ ਡਾ. ਵਿਜੇ ਨਾਮਦੇਵਰਾਓ ਜ਼ਾਡੇ, ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ, ਚੰਡੀਗੜ੍ਹ ਪੁਲੀਸ ਦੇ ਡੀਜੀਪੀ ਪ੍ਰਵੀਰ ਰੰਜਨ, ਆਈਜੀ ਰਾਜ ਕੁਮਾਰ ਸਿੰਘ ਆਦਿ ਵੀ ਮੌਜੂਦ ਸਨ।



News Source link

- Advertisement -

More articles

- Advertisement -

Latest article