31 C
Patiāla
Sunday, May 12, 2024

ਮੰਗਲਸੂਤਰ ਬਾਰੇ ਗੁਮਰਾਹ ਕਰ ਕੇ ਵੋਟਾਂ ਬਟੋਰਨਾ ਚਾਹੁੰਦੇ ਨੇ ਮੋਦੀ: ਬਲਬੀਰ ਸਿੱਧੂ

Must read


ਖੇਤਰੀ ਪ੍ਰਤੀਨਿਧ

ਐਸ.ਏ.ਐਸ.ਨਗਰ, 27 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਾਂਗਰਸ ਦੇ ਕੇਂਦਰੀ ਸਤਾ ਵਿਚ ਆਉਣ ਨਾਲ ਮੰਗਲਸੂਤਰ ਨੂੰ ਖਤਰਾ ਦੱਸਣ ਦੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇੱਥੇ ਕਿਹਾ ਕਿ ਸ੍ਰੀ ਮੋਦੀ ਬਿਨਾਂ ਮਤਲਬ ਦਾ ਹਊਆ ਖੜ੍ਹਾ ਕਰ ਕੇ ਮੁਲਕ ਦੀ ਬਹੁਗਿਣਤੀ ਦੀਆਂ ਵੋਟਾਂ ਬਟੋਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੁਲਕ ਵਿੱਚ ਹੋਈਆਂ ਪਹਿਲੇ ਗੇੜ ਦੀਆਂ ਚੋਣਾਂ ਤੋਂ ਬਾਅਦ ਭਾਜਪਾ ਨੂੰ ਆਪਣੇ ਪੈਰਾਂ ਹੇਠਿਓਂ ਜ਼ਮੀਨ ਖਿਸਕਦੀ ਨਜ਼ਰ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਸਾਰਾ ਜ਼ੋਰ ਦੇਸ਼ ਦੇ ਇਕ ਪ੍ਰਮੁੱਖ ਘੱਟ ਗਿਣਤੀ ਭਾਈਚਾਰੇ ਵਿਰੁੱਧ ਮੁਲਕ ਦੇ ਬਹੁਗਿਣਤੀ ਭਾਈਚਾਰੇ ਵਿੱਚ ਅੰਨੀ ਨਫ਼ਰਤ ਪੈਦਾ ਕਰ ਕੇ ਉਨ੍ਹਾਂ ਦੀਆਂ ਵੋਟਾਂ ਹਾਸਲ ਕਰਨ ’ਚ ਲੱਗਿਆ ਹੋਇਆ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਇਸ ਫੁੱਟਪਾਊ ਸੋਚ ਵਿੱਚੋਂ ਹੀ ਮੰਦਰਾਂ ਦਾ ਧਨ ਹੋਰਨਾਂ ਭਾਈਚਾਰਿਆਂ ਦੇ ਧਾਰਮਿਕ ਅਸਥਾਨਾਂ ਵਿੱਚ ਵੰਡਣ, ਲੋਕਾਂ ਦਾ ਸੋਨਾ ਤੇ ਧਨ ਖੋਹ ਕੇ ਜ਼ਿਆਦਾ ਬੱਚਿਆਂ ਵਾਲੇ ਭਾਈਚਾਰੇ ਨੂੰ ਦੇਣ ਅਤੇ ਮੰਗਲਸੂਤਰ ਨੂੰ ਖ਼ਤਰਾ ਹੋਣ ਦੀ ਨੈਤਕਿਤਾ ਤੋਂ ਗਿਰੀ ਹੋਈ ਹੋਛੀ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅਫ਼ਸੋਸ ਇਸ ਗੱਲ ਦਾ ਹੈ ਕਿ ਨਫ਼ਰਤ ਤੇ ਫੁੱਟ ਪੈਦਾ ਕਰਨ ਵਾਲੇ ਇਹ ਬਿਆਨ ਦੇਸ਼ ਦਾ ਪ੍ਰਧਾਨ ਮੰਤਰੀ ਦੇ ਰਿਹਾ ਹੈ।



News Source link

- Advertisement -

More articles

- Advertisement -

Latest article