24.2 C
Patiāla
Monday, April 29, 2024

ਸੌ ਤੋਂ ਵੱਧ ਸਿਆਸੀ ਕਾਰਕੁਨ ਭਾਜਪਾ ਵਿੱਚ ਸ਼ਾਮਲ

Must read


ਪੀ.ਪੀ. ਵਰਮਾ

ਪੰਚਕੂਲਾ, 19 ਜਨਵਰੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐੱਮਡੀਸੀ ਪੰਚਕੂਲਾ ਵਿੱਚ ਸਥਿਤ ਪੰਚ ਕਮਲ ਦਫ਼ਤਰ ਵਿੱਚ ਵੱਖ-ਵੱਖ ਪਾਰਟੀਆਂ ਦੇ ਸੌ ਤੋਂ ਵੱਧ ਸਿਆਸੀ ਆਗੂਆਂ ਤੇ ਕਾਰਕੁਨਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ। ਭਾਜਪਾ ਦਾ ਪੱਲਾ ਫੜਨ ਵਾਲਿਆਂ ਵਿੱਚ ਦੋ ਵਾਰ ਵਿਧਾਇਕ ਰਹਿ ਚੁੱਕੇ ਬੰਤਾ ਰਾਮ ਵੀ ਸ਼ਾਮਲ ਹਨ। ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਇਹ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਹਰਿਆਣਾ ਵਿੱਚ ਹੁਣ ਤੀਜੀ ਵਾਰ ਸਰਕਾਰ ਬਣਾਉਣ ਦੀ ਤਿਆਰੀ ਵਿੱਚ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਹਰੇਕ ਵਿਅਕਤੀ ਦੇ ਘਰ ਪਾਣੀ, ਬਿਜਲੀ ਅਤੇ ਰਸੋਈ ਗੈਸ ਸਿਲੰਡਰ ਨੂੰ ਪਹੁੰਚਾਇਆ ਹੈ ਅਤੇ ਕਤਾਰ ਵਿੱਚ ਖੜ੍ਹੇ ਆਖ਼ਰੀ ਵਿਅਕਤੀ ਤੱਕ ਭਾਜਪਾ ਦੀ ਪਹੁੰਚ ਹੈ ਅਤੇ ਪੋਰਟਲ ਰਾਹੀਂ ਹਰਿਆਣਾ ਦੀ ਭਾਜਪਾ ਸਰਕਾਰ ਹਰੇਕ ਘਰ ਤੱਕ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਅੱਜ ਵਿਅਕਤੀ ਭਾਜਪਾ ਵਿੱਚ ਸ਼ਾਮਲ ਹੋਏ ਹਨ, ਉਹ ਆਪਣੇ ਰੁਤਬੇ ਤੋਂ ਪਹਿਲਾਂ ਵੀ ਘੱਟ ਨਹੀਂ ਸਨ ਅਤੇ ਹੁਣ ਉਨ੍ਹਾਂ ਦਾ ਰੁਤਬਾ ਹੋਰ ਵੱਧ ਗਿਆ ਹੈ।



News Source link
#ਸ #ਤ #ਵਧ #ਸਆਸ #ਕਰਕਨ #ਭਜਪ #ਵਚ #ਸ਼ਮਲ

- Advertisement -

More articles

- Advertisement -

Latest article