29.1 C
Patiāla
Saturday, May 4, 2024

ਗੈਸ ਦੀ ਕਿੱਲਤ ਕਾਰਨ ਆਮ ਲੋਕ ਪ੍ਰੇਸ਼ਾਨ

Must read


ਸ਼ਸ਼ੀਪਾਲ ਜੈਨ

ਖਰੜ, 19 ਜਨਵਰੀ

ਪਿਛਲੇ ਕੁਝ ਸਮੇਂ ਤੇ ਖਰੜ, ਕੁਰਾਲੀ ਅਤੇ ਇਸ ਦੇ ਨਾਲ ਲੱਗਦਿਆਂ ਇਲਾਕਿਆਂ ਵਿੱਚ ਗੈਸ ਦੀ ਆ ਰਹੀ ਭਾਰੀ ਕਿੱਲਤ ਕਾਰਨ ਆਮ ਲੋਕ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੂੰ ਗੈਸ ਲੈਣ ਲਈ ਲੰਬੀਆਂ ਲਾਈਨਾਂ ਵਿੱਚ ਲੱਗਣਾ ਪੈਂਦਾ ਹੈ। ਵਾਰੀ ਆਉਣ ’ਤੇ ਗੈਸ ਏਜੰਸੀਆਂ ਵੱਲੋਂ ਜੁਆਬ ਦੇ ਦਿੱਤਾ ਜਾਂਦਾ ਹੈ ਕਿ ਗੈਸ ਖ਼ਤਮ ਹੋ ਗਈ ਹੈ। ਉਧਰ, ਇਸ ਸਮੱਸਿਆ ਦੇ ਮੱਦੇਨਜ਼ਰ ਖਰੜ ਦੇ ਐੱਸਡੀਐੱਮ ਗੁਰਮੰਦਰ ਸਿੰਘ ਵੱਲੋਂ ਅੱਜ ਸਬੰਧਤ ਅਧਿਕਾਰੀਆਂ ਅਤੇ ਗੈਸ ਏਜੰਸੀਆਂ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਏਐੱਫਐੱਸਓ ਸ੍ਰੀਮਤੀ ਇੰਦੂਬਾਲਾ, ਜੈਮ ਗੈਸ ਖਰੜ, ਪਨਸਪ ਗੈਸ ਖਰੜ, ਰਬਾਬ ਗੈਸ ਕੁਰਾਲੀ, ਬਾਸੀ ਗੈਸ ਕੁਰਾਲੀ, ਪੂਜਾ ਗੈਸ ਕੁਰਾਲੀ, ਕੁਰਾਲੀ ਸਰਵਿਸ ਗੈਸ ਕੁਰਾਲੀ, ਨਵਨੀਪ ਗੈਸ ਕੁਰਾਲੀ ਦੇ ਮਾਲਕਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਐੱਸਡੀਐੱਮ ਵੱਲੋਂ ਇਨ੍ਹਾਂ ਸਾਰਿਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਸ਼ਹਿਰ ਵਿੱਚ ਚੱਲ ਰਹੀ ਗੈਸ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇ ਅਤੇ ਜੋ ਗੈਸ ਬੁਕਿੰਗ ਦਾ ਬੈਕਲੌਗ ਹੈ, ਉਸ ਨੂੰ ਮਿਤੀ ਅਨੁਸਾਰ ਤੁਰੰਤ ਦੂਰ ਕੀਤਾ ਜਾਵੇ।

ਏਐੱਫਐੱਸਓ ਖਰੜ ਅਤੇ ਕੁਰਾਲੀ ਨੂੰ ਹਦਾਇਤ ਕੀਤੀ ਗਈ ਇਨ੍ਹਾਂ ਗੈਸ ਏਜੰਸੀਆਂ ਦੀ ਚੈੱਕਿੰਗ ਕੀਤੀ ਜਾਵੇ। ਜੇਕਰ ਕੋਈ ਗੈਸ ਏਜੰਸੀ ਦਾ ਕਰਮਚਾਰੀ ਨਿਰਧਾਰਿਤ ਕੀਤੇ ਰੇਟ ਤੋਂ ਵੱਧ ਰੇਟ ’ਤੇ ਸਿਲੰਡਰ ਵੇਚਦਾ ਹੈ ਤਾਂ ਉਸ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਐੱਸਡੀਐੱਮ ਨੇ ਸਬ-ਡਿਵੀਜ਼ਨ ਖਰੜ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਗੈਸ ਦੀ ਕੋਈ ਘਾਟ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ।



News Source link

- Advertisement -

More articles

- Advertisement -

Latest article