33.4 C
Patiāla
Saturday, April 27, 2024

ਅਪਰੇਸ਼ਨਾਂ ਤੋਂ ਬਾਅਦ 17 ਮਰੀਜ਼ਾਂ ਵੱਲੋਂ ਅੱਖਾਂ ਦੀ ਰੌਸ਼ਨੀ ਜਾਣ ਦੀ ਸ਼ਿਕਾਇਤ

Must read


ਅਹਿਮਦਾਬਾਦ, 16 ਜਨਵਰੀ

ਇਥੇ ਇਕ ਟਰੱਸਟ ਵੱਲੋਂ ਚਲਾਏ ਜਾ ਰਹੇ ਹਸਪਤਾਲ ਵਿੱਚ ਮੋਤੀਆਬਿੰਦ ਦੇ ਅਪ੍ਰੇਸ਼ਨ ਕਰਵਾਉਣ ਤੋਂ ਬਾਅਦ ਲਗਪਗ 17 ਵਿਅਕਤੀਆਂ ਨੇ ਅੰਸ਼ਕ ਜਾਂ ਪੂਰੀ ਤਰ੍ਹਾਂ ਨਾਲ ਨਜ਼ਰ ਖਰਾਬ ਹੋਣ ਦੀ ਸ਼ਿਕਾਇਤ ਕੀਤੀ ਹੈ, ਜਿਸ ਕਾਰਨ ਅਧਿਕਾਰੀਆਂ ਨੇ ਜਾਂਚ ਦੇ ਹੁਕਮ ਦਿੱਤੇ ਹਨ। ਸਿਹਤ ਅਤੇ ਮੈਡੀਕਲ ਸੇਵਾਵਾਂ ਦੇ ਡਿਪਟੀ ਡਾਇਰੈਕਟਰ ਸਤੀਸ਼ ਮਕਵਾਨਾ ਨੇ ਕਿਹਾ ਕਿ ਗੁਜਰਾਤ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਜਾਂਚ ਲਈ ਨੌਂ ਮੈਂਬਰੀ ਮਾਹਿਰਾਂ ਦੀ ਟੀਮ ਦਾ ਗਠਨ ਕੀਤਾ ਹੈ ਅਤੇ ਮੰਡਲ ਪਿੰਡ ਦੇ ਅੱਖਾਂ ਦੇ ਹਸਪਤਾਲ ਨੂੰ ਅਗਲੇ ਹੁਕਮਾਂ ਤੱਕ ਮੋਤੀਆ ਦੇ ਅਪਰੇਸ਼ਨ ਨਾ ਕਰਨ ਲਈ ਕਿਹਾ ਗਿਆ ਹੈ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 10 ਜਨਵਰੀ ਨੂੰ ਮੰਡਲ ਦੇ ਰਾਮਾਨੰਦ ਅੱਖਾਂ ਦੇ ਹਸਪਤਾਲ ਵਿੱਚ ਸਰਜਰੀ ਕਰਾਉਣ ਵਾਲੇ ਪੰਜ ਵਿਅਕਤੀਆਂ ਨੂੰ ਇਲਾਜ ਲਈ ਸੋਮਵਾਰ ਨੂੰ ਅਹਿਮਦਾਬਾਦ ਸਿਵਲ ਹਸਪਤਾਲ ਦੇ ਨੇਤਰ ਵਿਗਿਆਨ ਵਿਭਾਗ ਵਿੱਚ ਰੈਫਰ ਕੀਤਾ ਗਿਆ। ਮੰਡਲ ਹਸਪਤਾਲ ਵਿੱਚ 10 ਜਨਵਰੀ ਨੂੰ 29 ਵਿਅਕਤੀਆਂ ਦਾ ਮੋਤੀਆਬਿੰਦ ਦਾ ਅਪ੍ਰੇਸ਼ਨ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ 17 ਨੇ ਨਜ਼ਰ ਦੇ ਨੁਕਸਾਨ ਦੀ ਸ਼ਿਕਾਇਤ ਸੀ। ਇਸ ਦੌਰਾਨ ਗੰਭੀਰ ਰੂਪ ’ਚ ਪ੍ਰਭਾਵਿਤ ਪੰਜ ਮਰੀਜ਼ਾਂ ਨੂੰ ਅਹਿਮਦਾਬਾਦ ਰੈਫਰ ਕੀਤਾ ਗਿਆ ਸੀ, ਜਦੋਂ ਕਿ 12 ਨੂੰ ਉਸੇ ਰਾਮਾਨੰਦ ਅੱਖਾਂ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। -ਪੀਟੀਆਈ



News Source link

- Advertisement -

More articles

- Advertisement -

Latest article