30.2 C
Patiāla
Monday, April 29, 2024

ਅਮਰੀਕਾ ਪੜ੍ਹਨ ਗਏ ਭਾਰਤ ਦੇ ਦੋ ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲੀਆਂ

Must read


ਅਮਰਾਵਤੀ/ਹੈਦਰਾਬਾਦ, 15 ਜਨਵਰੀ
ਤਿਲੰਗਾਨਾ ਦੇ ਵਾਨਪਾਰਥੀ ਅਤੇ ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਦੇ ਦੋ ਵਿਦਿਆਰਥੀ ਅਮਰੀਕਾ ਦੇ ਕਨੈਕਟੀਕਟ ਰਿਹਾਇਸ਼ ਵਿੱਚ ਭੇਤਭਰੀ ਹਾਲਤ ’ਚ ਮ੍ਰਿਤ ਮਿਲੇ। ਵਿਦਿਆਰਥੀਆਂ ਦੀ ਪਛਾਣ ਤਿਲੰਗਾਨਾ ਦੇ ਵਾਨਾਪਾਰਥੀ ਦੇ ਰਹਿਣ ਵਾਲੇ ਜੀ. ਦਿਨੇਸ਼ (22) ਅਤੇ ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਦੇ ਨਿਕੇਸ਼ (21) ਵਜੋਂ ਹੋਈ ਹੈ। ਤਿਲੰਗਾਨਾ ਵਿਦਿਆਰਥੀ ਦੇ ਪਰਿਵਾਰਕ ਮੈਂਬਰ ਉਸ ਦੀ ਮੌਤ ਦੇ ਕਾਰਨਾਂ ਅਤੇ ਉਸ ਦੇ ਮਰੇ ਸਾਥੀ ਬਾਰੇ ਅਣਜਾਣ ਹਨ। ਦਿਨੇਸ਼ 28 ਦਸੰਬਰ 2023 ਨੂੰ ਉੱਚ ਸਿੱਖਿਆ ਲਈ ਅਮਰੀਕਾ ਦੇ ਹਾਰਟਫੋਰਡ ਗਿਆ ਸੀ ਜਦੋਂ ਕਿ ਨਿਕੇਸ਼ ਕੁਝ ਦਿਨਾਂ ਬਾਅਦ ਪਹੁੰਚ ਗਿਆ।

The post ਅਮਰੀਕਾ ਪੜ੍ਹਨ ਗਏ ਭਾਰਤ ਦੇ ਦੋ ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲੀਆਂ appeared first on punjabitribuneonline.com.



News Source link

- Advertisement -

More articles

- Advertisement -

Latest article