43.6 C
Patiāla
Thursday, May 16, 2024

ਅਧੂਰੇ ਕੇਵਾਈਸੀ ਵਾਲੇ ਫਾਸਟੈਗ 31 ਜਨਵਰੀ ਤੋਂ ਬਾਅਦ ਹੋ ਜਾਣਗੇ ਬੰਦ: ਐੱਨਐੱਚਏਆਈ – punjabitribuneonline.com

Must read


ਨਵੀਂ ਦਿੱਲੀ, 15 ਜਨਵਰੀ

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਅੱਜ ਕਿਹਾ ਹੈ ਕਿ ਖਾਤੇ ਵਿੱਚ ਰਾਸ਼ੀ ਹੋਣ ਦੇ ਬਾਵਜੂਦ ਅਧੂਰੇ ਕੇਵਾਈਸੀ ਵਾਲੇ ਫਾਸਟੈਗ 31 ਜਨਵਰੀ ਤੋਂ ਬਾਅਦ ਬੰਦ ਕਰ ਦਿੱਤੇ ਜਾਣਗੇ। ਇਲੈਕਟ੍ਰਾਨਿਕ ਟੌਲ ਉਗਰਾਹੀ ਪ੍ਰਣਾਲੀ ਦੀ ਕੁਸ਼ਲਤਾ ਨੂੰ ਵਧਾਉਣ ਅਤੇ ਟੌਲ ਪਲਾਜ਼ਿਆਂ ‘ਤੇ ਵਾਹਨਾਂ ਦੀ ਨਿਰਵਿਘਨ ਆਵਾਜਾਈ ਨੂੰ ਸਮਰੱਥ ਬਣਾਉਣ ਲਈ ਅਥਾਰਟੀ ਨੇ ਇੱਕ ਵਾਹਨ, ਇੱਕ ਫਾਸਟੈਗ ਨਿਯਮ ਲਾਗੂ ਕੀਤਾ ਹੈ। ਇਸ ਦਾ ਉਦੇਸ਼ ਇੱਕ ਤੋਂ ਵੱਧ ਵਾਹਨਾਂ ਲਈ ਇੱਕੋ ਫਾਸਟੈਗ ਦੀ ਵਰਤੋਂ ਜਾਂ ਇੱਕ ਵਿਸ਼ੇਸ਼ ਵਾਹਨ ਨਾਲ ਕਈ ਫਾਸਟੈਗ ਨੂੰ ਜੋੜਨ ਖਤਮ ਕਰਨਾ ਹੈ।



News Source link

- Advertisement -

More articles

- Advertisement -

Latest article