40.3 C
Patiāla
Sunday, May 5, 2024

ਗੈਸ ਸਿਲੰਡਰ ਫਟਣ ਕਾਰਨ ਇੱਕ ਹਲਾਕ, ਦੋ ਜ਼ਖ਼ਮੀ – punjabitribuneonline.com

Must read


ਚਰਨਜੀਤ ਚੰਨੀ

ਮੁੱਲਾਂਪੁਰ ਗਰੀਬਦਾਸ, 10 ਜਨਵਰੀ

ਪਿੰਡ ਤੀੜਾ ਵਿੱਚ ਅੱਜ ਗੋਦਾਮ ਵਿੱਚ ਪਏ ਸਿਲੰਡਰ ਫਟਣ ਕਾਰਨ ਇੱਕ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਅਤੇ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਚੰਡੀਗੜ੍ਹ ਵਾਸੀ ਸ਼ੁੱਭੂ ਨਾਂ ਦੇ ਵਿਅਕਤੀ ਦਾ ਕੈਟਰਿੰਗ ਦਾ ਕੰਮ ਹੈ। ਉਸ ਨੇ ਪਿੰਡ ਤੀੜਾ ’ਚ ਆਪਣਾ ਸਾਮਾਨ ਰੱਖਣ ਲਈ ਗੋਦਾਮ ਬਣਾਇਆ ਹੋਇਆ ਹੈ। ਇੱਥੇ ਕਿ ਇੱਕ ਕਮਰੇ ਵਿੱਚ ਕਈ ਗੈਸ ਸਿਲੰਡਰ ਰੱਖੇ ਹੋਏ ਸਨ। ਇੱਥੇ ਤਿੰਨ ਪਰਵਾਸੀ ਮਜ਼ਦੂਰ ਕੰਮ ਕਰ ਰਹੇ ਸਨ। ਇਸ ਇਮਾਰਤ ਵਿੱਚ ਪਏ ਸਿਲੰਡਰਾਂ ਵਿੱਚੋਂ ਅਚਾਨਕ ਇੱਕ ਗੈਸ ਸਿਲੰਡਰ ਫਟ ਗਿਆ। ਸਿਲੰਡਰ ਫਟਣ ਕਾਰਨ ਹੋਏ ਜ਼ਬਰਦਸਤ ਧਮਾਕੇ ਕਾਰਨ ਇਮਾਰਤ ਢਹਿ-ਢੇਰੀ ਹੋ ਗਈ। ਇਸ ਹਾਦਸੇ ਕਾਰਨ ਇਮਾਰਤ ਦੇ ਮਲਬੇ ਹੇਠਾਂ ਆ ਕੇ 35 ਸਾਲਾ ਨੀਰਜ ਦੀ ਮੌਤ ਹੋ ਗਈ। ਇਸ ਦੌਰਾਨ ਦੋ ਪਰਵਾਸੀ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ ਹਨ। ਦੋਵਾਂ ਜ਼ਖ਼ਮੀਆਂ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ, ਪੁਲੀਸ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਐੱਸਐੱਚਓ ਸਤਿੰਦਰ ਸਿੰਘ ਸਣੇ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਪੀਜੀਆਈ ਤੋਂ ਸੂਚਨਾ ਮਿਲਣ ਮਗਰੋਂ ਉਨ੍ਹਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕੇਟਰਿੰਗ ਦਾ ਮਾਲਕ ਸ਼ੁੱਭੂ ਫ਼ਿਲਹਾਲ ਪੀੜਤਾਂ ਦੇ ਇਲਾਜ ਵਿੱਚ ਰੁੱਝਿਆ ਹੋਇਆ ਹੈ, ਉਸ ਦੇ ਬਿਆਨ ਦਰਜ ਹੋਣ ਮਗਰੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।



News Source link

- Advertisement -

More articles

- Advertisement -

Latest article