31.6 C
Patiāla
Wednesday, May 1, 2024

ਅਯੁੱਧਿਆ ਮੰਦਰ ’ਚ ਪੁੱਜਿਆ 2100 ਕਿੱਲੋ ਦਾ ਟੱਲ ਤੇ 108 ਫੁੱਟ ਲੰਬੀ ਅਗਰਬੱਤੀ

Must read


ਨਵੀਂ ਦਿੱਲੀ, 10 ਜਨਵਰੀ

ਅਯੁੱਧਿਆ ਵਿੱਚ 22 ਜਨਵਰੀ ਨੂੰ ਮੁੱਖ ਸਮਾਗਮ ਤੋਂ ਪਹਿਲਾਂ ਰਾਮ ਮੰਦਰ ਲਈ ਭੇਜੇ ਗਏ ਖਾਸ ਤੋਹਫ਼ਿਆਂ ਵਿੱਚ 108 ਫੁੱਟ ਲੰਬੀ ਅਗਰਬੱਤੀ, 2100 ਕਿਲੋਗ੍ਰਾਮ ਦਾ ਟੱਲ, 1100 ਕਿਲੋਗ੍ਰਾਮ ਦਾ ਇਕ ਵੱਡਾ ਦੀਪ, ਸੋਨੇ ਦੇ ਜੁੱਤੇ, 10 ਫੁੱਟ ਦਾ ਤਾਲਾ ਤੇ ਚਾਬੀ ਅਤੇ ਅੱਠ ਦੇਸ਼ਾਂ ਦਾ ਸਮਾਂ ਇੱਕੋ ਸਮੇਂ ਦੱਸਣ ਵਾਲੀ ਘੜੀ ਸ਼ਾਮਲ ਹੈ। ਇਨ੍ਹਾਂ ਅਨੋਖੇ ਤੋਹਫ਼ਿਆਂ ਨੂੰ ਬਣਾਉਣ ਵਾਲੇ ਕਲਾਕਾਰਾਂ ਨੂੰ ਉਮੀਦ ਹੈ ਕਿ ਇਨ੍ਹਾਂ ਦਾ ਇਸਤੇਮਾਲ ਮੰਦਰ ਵਿੱਚ ਕੀਤਾ ਜਾਵੇਗਾ। ਦੇਸ਼ ਦੇ ਸਾਰੇ ਹਿੱਸਿਆਂ ਅਤੇ ਵਿਦੇਸ਼ਾਂ ਤੋਂ ਵੀ ਤੋਹਫ਼ੇ ਪਹੁੰਚ ਰਹੇ ਹਨ। ਨੇਪਾਲ ਦੇ ਜਨਕਪੁਰ ’ਚ ਸੀਤਾ ਜੀ ਦੀ ਜਨਮ ਭੂਮੀ ਤੋਂ ਭਗਵਾਨ ਰਾਮ ਲਈ 3,000 ਤੋਂ ਵੱਧ ਤੋਹਫ਼ੇ ਅਯੁੱਧਿਆ ਪਹੁੰਚੇ ਹਨ। ਗਹਿਣਿਆਂ ਤੇ ਕੱਪੜਿਆਂ ਸਣੇ ਤੋਹਫ਼ਿਆਂ ਨੂੰ ਇਸ ਹਫ਼ਤੇ ਨੇਪਾਲ ਦੇ ਜਨਕਪੁਰ ਧਾਮ ਰਾਮਜਾਨਕੀ ਮੰਦਰ ਤੋਂ ਲਗਭਗ 30 ਵਾਹਨਾਂ ਰਾਹੀਂ ਅਯੁੱਧਿਆ ਲਿਆਂਦਾ ਗਿਆ। ਸ੍ਰੀਲੰਕਾ ਦਾ ਇੱਕ ਵਫ਼ਦ ਵੀ ਅਸ਼ੋਕ ਵਾਟਿਕਾ ਤੋਂ ਇੱਕ ਖਾਸ ਤੋਹਫ਼ਾ ਲੈ ਕੇ ਅਯੁੱਧਿਆ ਪਹੁੰਚਿਆ ਹੈ।



News Source link
#ਅਯਧਆ #ਮਦਰ #ਚ #ਪਜਆ #ਕਲ #ਦ #ਟਲ #ਤ #ਫਟ #ਲਬ #ਅਗਰਬਤ

- Advertisement -

More articles

- Advertisement -

Latest article