34.9 C
Patiāla
Saturday, April 27, 2024

ਥਰਮਲ ਪਲਾਂਟ ਰੂਪਨਗਰ ਦੀ ਮਾਈਕਰੋ ਹੈਡਲ ਚੈਨਲ ਨਹਿਰ ਓਵਰਫਲੋਅ ਹੋਈ

Must read


ਜਗਮੋਹਨ ਸਿੰਘ

ਘਨੌਲੀ, 1 ਜਨਵਰੀ

ਇੱਥੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਮਾਈਕਰੋ ਹਾਈਡਲ ਚੈਨਲ ਨਹਿਰ ਅੱਜ ਓਵਰਫਲੋਅ ਹੋ ਗਈ। ਨਹਿਰ ਓਵਰਫਲੋ ਹੋਣ ਤੋਂ ਬਾਅਦ ਇਸ ਦਾ ਪਾਣੀ ਰਣਜੀਤਪਰਾ ਪਿੰਡ ਵਾਲੇ ਪਾਸੇ ਨੂੰ ਰਿਸਣ ਲੱਗਿਆ, ਜਿਸ ਕਾਰਨ ਆਲੇ ਦੁਆਲੇ ਦੇ ਇਲਾਕੇ ਵਿੱਚ ਨਹਿਰ ਟੁੱਟਣ ਦੀ ਅਫਵਾਹ ਫੈਲ ਗਈ। ਜਦੋਂ ਸੂਚਨਾ ਮਿਲਣ ਉਪਰੰਤ ਥਰਮਲ ਪਲਾਂਟ ਦੇ ਅਧਿਕਾਰੀ ਮੌਕਾ ਦੇਖਣ ਪੁੱਜੇ ਤਾਂ ਮੌਕੇ ਤੇ ਇਕੱਤਰ ਹੋਏ ਲੋਕਾਂ ਨੇ ਥਰਮਲ ਪਲਾਂਟ ਦੇ ਸੁਰੱਖਿਆ ਮੁਲਾਜ਼ਮਾਂ ਅਤੇ ਅਧਿਕਾਰੀਆਂ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਜਦੋਂ ਥਰਮਲ ਪਲਾਂਟ ਦੇ ਮੁੱਖ ਇੰਜਨੀਅਰ ਪ੍ਰਦੀਪ ਕੁਮਾਰ ਸ਼ਰਮਾ ਅਤੇ ਐਸ. ਈ. ਬਿਪਨ ਮਲਹੋਤਰਾ ਮੌਕੇ ਤੇ ਪਹੁੰਚੇ ਤਾਂ ਲੋਕਾਂ ਨੇ ਉਹਨਾਂ ਨਾਲ ਵੀ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੁੱਖ ਇੰਜਨੀਅਰ ਦੀ ਅੱਖ ’ਤੇ ਗਹਿਰੀ ਸੱਟ ਲੱਗੀ ਅਤੇ ਹੋਰ ਵੀ ਮੁਲਾਜ਼ਮਾਂ ਦੇ ਗੁੱਝੀਆਂ ਸੱਟਾਂ ਲੱਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਰਮਲ ਪਲਾਂਟ ਦੇ ਮੁੱਖ ਇੰਜਨੀਅਰ ਪ੍ਰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ ਸ਼ਾਮ ਪੌਣੇ ਸੱਤ ਵਜੇ ਸੂਚਨਾ ਮਿਲੀ ਸੀ ਕਿ ਥਰਮਲ ਪਲਾਂਟ ਦੀ ਮਾਈਕਰੋਹਾਈਡਲ ਚੈਨਲ ਨਹਿਰ ਟੁੱਟ ਗਈ ਹੈ। ਜਦੋਂ ਉਹ ਐਸਈ ਬਿਪਰ ਮਲਹੋਤਰਾ ਨੂੰ ਨਾਲ ਲੈ ਕੇ ਮੌਕਾ ਵੇਖਣ ਲਈ ਮਾਈਕਰੋ ਪਾਵਰ ਪਲਾਂਟ ਨੇੜੇ ਪੁੱਜੇ ਤਾਂ ਉੱਥੇ ਮੌਜੂਦ 15- 16 ਵਿਅਕਤੀਆਂ ਨੇ ਉਹਨਾਂ ਨਾਲ ਹੱਥੋ ਪਾਈ ਕੀਤੀ, ਜਿਸ ਕਾਰਨ ਉਹਨਾਂ ਦੀ ਟੀਮ ਨੂੰ ਬਿਨਾਂ ਮੌਕਾ ਦੇਖਿਆ ਹੀ ਵਾਪਸ ਪਰਤਣਾ ਪਿਆ। ਉਹਨਾਂ ਦੱਸਿਆ ਕਿ ਲੋਕਾਂ ਦੀ ਬਦਸਲੂਕੀ ਕਾਰਨ ਇਹ ਨਹੀਂ ਪਤਾ ਲੱਗ ਸਕਿਆ ਕਿ ਨਹਿਰ ਲੀਕੇਜ ਹੋਈ ਹੈ ਜਾਂ ਓਵਰਫਲੋ ਹੋਈ ਹੈ। ਉਹਨਾਂ ਦੱਸਿਆ ਕਿ ਆਰਜ਼ੀ ਤੌਰ ’ਤੇ ਨਹਿਰ ਦਾ ਪਾਣੀ ਬੰਦ ਕਰ ਦਿੱਤਾ ਗਿਆ ਹੈ। ਜਦੋਂ ਇਸ ਸਬੰਧੀ ਪੁਲਹਸ ਚੌਕੀ ਘਨੌਲੀ ਦੇ ਇੰਚਾਰਜ ਸਰਬਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਲਿਖਤੀ ਸੂਚਨਾ ਮਿਲਣ ਉਪਰੰਤ ਦੋਸ਼ੀਆਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ।



News Source link

- Advertisement -

More articles

- Advertisement -

Latest article