27.4 C
Patiāla
Thursday, May 9, 2024

ਐੱਮਫਿਲ ਮਾਨਤਾ ਪ੍ਰਾਪਤ ਨਹੀਂ, ਯੂਨੀਵਸਿਟੀਆਂ ਦਾਖਲੇ ਨਾ ਕਰਨ: ਯੂਜੀਸੀ

Must read


ਨਵੀਂ ਦਿੱਲੀ, 27 ਦਸੰਬਰ

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਤੋਂ ਮਾਸਟਰ ਆਫ਼ ਫ਼ਿਲਾਸਫ਼ੀ (ਐੱਮਫ਼ਿਲ) ਪ੍ਰੋਗਰਾਮਾਂ ’ਚ ਦਾਖਲੇ ਨਾ ਲੈਣ ਦੀ ਚਿਤਾਵਨੀ ਦਿੱਤੀ ਹੈ। ਇਹ ਚਿਤਾਵਨੀ ਯੂਜੀਸੀ ਵੱਲੋਂ ਐੱਮਫਿਲ ਕੋਰਸਾਂ ਨੂੰ ਰੱਦ ਕਰਨ ਤੋਂ ਬਾਅਦ ਹੈ, ਜਿਸ ਦੇ ਬਾਵਜੂਦ ਕੁਝ ਯੂਨੀਵਰਸਿਟੀਆਂ ਇਹ ਕਰਵਾ ਰਹੀਆਂ ਹਨ। ਯੂਜੀਸੀ ਨੇ ਇਸ ਤੋਂ ਪਹਿਲਾਂ ਉੱਚ ਵਿਦਿਅਕ ਸੰਸਥਾਵਾਂ ਨੂੰ ਐੱਮਫਿਲ ਪ੍ਰੋਗਰਾਮਾਂ ਨੂੰ ਬੰਦ ਕਰਨ ਦਾ ਨਿਰਦੇਸ਼ ਦਿੰਦੇ ਹੋਏ ਐੱਮਫਿਲ ਡਿਗਰੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ। ਇਸ ਤੋਂ ਇਲਾਵਾ ਯੂਨੀਵਰਸਿਟੀਆਂ ਨੂੰ ਅਕਾਦਮਿਕ ਸਾਲ 2023-24 ਲਈ ਐੱਮਫਿਲ ਪ੍ਰੋਗਰਾਮ ਲਈ ਦਾਖਲੇ ਰੋਕਣ ਦੇ ਨਿਰਦੇਸ਼ ਦਿੱਤੇ ਗਏ ਸਨ। ਅਧਿਕਾਰਤ ਨੋਟੀਫਿਕੇਸ਼ਨ ਵਿੱਚ ਯੂਜੀਸੀ ਨੇ ਕਿਹਾ, ‘ਇਹ ਯੂਜੀਸੀ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਯੂਨੀਵਰਸਿਟੀਆਂ ਐੱਮਫਿਲ (ਮਾਸਟਰ ਆਫ ਫਿਲਾਸਫੀ) ਪ੍ਰੋਗਰਾਮ ਲਈ ਨਵੀਆਂ ਅਰਜ਼ੀਆਂ ਮੰਗ ਰਹੀਆਂ ਹਨ। ਇਸ ਸਬੰਧ ਵਿੱਚ ਇਹ ਧਿਆਨ ਵਿੱਚ ਲਿਆਉਣਾ ਹੈ ਕਿ ਐੱਮਫਿਲ ਡਿਗਰੀ ਮਾਨਤਾ ਪ੍ਰਾਪਤ ਡਿਗਰੀ ਨਹੀਂ ਹੈ।



News Source link
#ਐਮਫਲ #ਮਨਤ #ਪਰਪਤ #ਨਹ #ਯਨਵਸਟਆ #ਦਖਲ #ਨ #ਕਰਨ #ਯਜਸ

- Advertisement -

More articles

- Advertisement -

Latest article