36.3 C
Patiāla
Monday, May 20, 2024

ਰੂਸ-ਯੂਕਰੇਨ ਜੰਗ ਵਿਚ ਭਾਰਤੀਆਂ ਨੂੰ ਧੱਕਣ ਦੇ ਦੋਸ਼ ’ਚ ਚਾਰ ਗ੍ਰਿਫ਼ਤਾਰ

Must read


ਨਵੀਂ ਦਿੱਲੀ, 8 ਮਈ

ਰੂਸ ਵਿਚ ਚੰਗੀਆਂ ਨੌਕਰੀਆਂ ਦਿਵਾਉਣ ਦੀ ਆੜ ਵਿਚ ਭਾਰਤੀ ਨਾਗਰਿਕਾਂ ਨੂੰ ਉਥੇ ਲਿਜਾ ਕੇ ਰੂਸ-ਯੂਕਰੇਨ ਜੰਗ ਦੇ ਮੈਦਾਨ ਵਿਚ ਧੱਕਣ ਦੇ ਦੋਸ਼ ਵਿਚ ਇਕ ਅਨੁਵਾਦਕ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਬੀਆਈ ਅਧਿਕਾਰੀਆਂ ਨੇ ਕਿਹਾ ਕਿ ਅਰੁਣ ਤੇ ਯੇਸੂਦਾਸ ਜੂਨੀਅਰ ਉਰਫ਼ ਪ੍ਰਿਯਨ, ਦੋਵੇਂ ਵਾਸੀ ਤ੍ਰਿਵੇਂਦਰਮ (ਕੇਰਲਾ) ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਹੈ। ਦੋ ਹੋਰ ਮੁਲਜ਼ਮਾਂ ਕੰਨਿਆਕੁਮਾਰੀ ਵਾਸੀ ਨਿਜਿਲ ਜੋਬੀ ਬੇਨਸਾਮ ਤੇ ਮੁੰਬਈ ਵਾਸੀ ਮਾਈਕਲ ਐਲੈਂਗੋਵਾਨ ਨੂੰ 24 ਅਪਰੈਲ ਨੂੰ ਕਾਬੂ ਕੀਤਾ ਗਿਆ ਸੀ। ਸੀਬੀਆਈ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਏਜੰਸੀ ਨੇ 6 ਮਾਰਚ ਨੂੰ ਮਨੁੱਖੀ ਤਸਕਰੀ ਦੇ ਇਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਸੀ। ਇਹ ਗਰੋਹ ਵਿਦੇਸ਼ਾਂ ਵਿਚ ਚੰਗੀਆਂ ਨੌਕਰੀਆਂ ਦੇ ਬਹਾਨੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਇਹ ਤਸਕਰ ਸੰਗਠਤ ਨੈੱਟਵਰਕ ਤਹਿਤ ਕੰਮ ਕਰ ਰਹੇ ਸਨ ਤੇ ਭਾਰਤੀ ਨਾਗਰਿਕਾਂ ਨੂੰ ਯੂਟਿਊਬ ਆਦਿ ਜਿਹੇ ਸੋਸ਼ਲ ਮੀਡੀਆ ਚੈਨਲਾਂ ਤੇ ਸਥਾਨਕ ਸੰਪਰਕਾਂ/ਏਜੰਟਾਂ ਜ਼ਰੀਏ ਲੁਭਾਉਂਦੇ ਸਨ। ਸੀਬੀਆਈ ਅਧਿਕਾਰੀ ਨੇ ਕਿਹਾ, ‘‘ਰੂਸ ਪੁੱਜੇ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੀ ਇੱਛਾ ਦੇ ਖ਼ਿਲਾਫ਼ ਜੰਗ ਦੇ ਮੈਦਾਨ ਲਈ ਤਿਆਰ ਕਰਕੇ ਰੂਸ-ਯੂਕਰੇਨ ਜ਼ੋਨ ਵਿਚ ਮੂਹਰਲੇ ਟਿਕਾਣਿਆਂ ’ਤੇ ਤਾਇਨਾਤ ਕੀਤਾ ਜਾਂਦਾ ਸੀ।’’ ਉਨ੍ਹਾਂ ਕਿਹਾ ਕਿ ਜੰਗ ਦੇ ਮੈਦਾਨ ’ਚ ਜਬਰੀ ਧੱਕੀ ਭਾਰਤੀ ਨਾਗਰਿਕਾਂ ਦੇ ਗੰਭੀਰ ਜ਼ਖ਼ਮੀ ਹੋਣ ਬਾਰੇ ਪਤਾ ਲੱਗਾ ਹੈ। -ਆਈਏਐੱਨਐੱਸ



News Source link
#ਰਸਯਕਰਨ #ਜਗ #ਵਚ #ਭਰਤਆ #ਨ #ਧਕਣ #ਦ #ਦਸ਼ #ਚ #ਚਰ #ਗਰਫਤਰ

- Advertisement -

More articles

- Advertisement -

Latest article