28.6 C
Patiāla
Monday, April 29, 2024

ਧੋਖਾਧੜੀ ਵਾਲੇ ‘ਲੋਨ ਐਪ’ ਦਾ ਇਸ਼ਤਿਹਾਰ ਨਾ ਚਲਾਉਣ ਸੋਸ਼ਲ ਮੀਡੀਆ ਮੰਚ: ਸਰਕਾਰ – punjabitribuneonline.com

Must read


ਨਵੀਂ ਦਿੱਲੀ, 27 ਦਸੰਬਰ

ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਅੱਜ ਕਿਹਾ ਕਿ ਸਰਕਾਰ ਨੇ ਸੋਸ਼ਲ ਮੀਡੀਆ ਅਤੇ ਆਨਲਾਈਨ ਮੰਚਾਂ (ਪਲੇਟਫਾਰਮਾਂ) ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਪਲੇਟਫਾਰਮਾਂ ‘ਤੇ ਕਰਜ਼ਾ ਦੇਣ ਵਾਲੇ ਧੋਖਾਧੜੀ ਐਪ ਦਾ ਇਸ਼ਤਿਹਾਰ ਨਾ ਦੇਣ। ਸ੍ਰੀ ਚੰਦਰਸ਼ੇਖਰ ਨੇ ਕਿਹਾ ਕਿ ਆਈਟੀ ਮੰਤਰਾਲੇ ਨੇ ਪਲੇਟਫਾਰਮਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਫਰਜ਼ੀ ਲੋਨ ਐਪ ਦਾ ਇਸ਼ਤਿਹਾਰ ਨਹੀਂ ਦੇ ਸਕਦੇ ਕਿਉਂਕਿ ਇਹ ਇਸ਼ਤਿਹਾਰ ਗੁਮਰਾਹਕੁੰਨ ਹਨ ਅਤੇ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਮੰਤਰੀ ਨੇ ਇੱਥੇ ਸਮਾਗਮ ਦੌਰਾਨ ਕਿਹਾ, ‘ਅਸੀਂ ਹੁਣ ਜਿਨ੍ਹਾਂ ਖੇਤਰਾਂ ‘ਤੇ ਕਾਰਵਾਈ ਕਰ ਰਹੇ ਹਾਂ, ਉਨ੍ਹਾਂ ਵਿੱਚੋਂ ਫਰਜ਼ੀ ਲੋਨ ਐਪ ਦੇ ਇਸ਼ਤਿਹਾਰ ਹਨ, ਜੋ ਵੱਖ-ਵੱਖ ਪਲੇਟਫਾਰਮਾਂ ‘ਤੇ ਚੱਲ ਰਹੇ ਹਨ।’



News Source link

- Advertisement -

More articles

- Advertisement -

Latest article