30.2 C
Patiāla
Monday, April 29, 2024

ਧਨਖੜ ਦੀ ਨਕਲ ਲਾਹੇ ਜਾਣ ’ਤੇ ਟੀਐੱਮਸੀ ਦੇ ਸੰਸਦ ਮੈਂਬਰ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ – punjabitribuneonline.com

Must read


ਨਵੀਂ ਦਿੱਲੀ, 20 ਦਸੰਬਰ

ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਖ਼ਿਲਾਫ਼ ਸੰਸਦ ਕੰਪਲੈਕਸ ਵਿਚ ਉਪ ਪ੍ਰਧਾਨ ਜਗਦੀਪ ਧਨਖੜ ਦੀ ਨਕਲ ਲਾਹੇ ਜਾਣ ’ਤੇ ਵਕੀਲ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸੱਤਾਧਾਰੀ ਭਾਜਪਾ ਦੀ ਸਖ਼ਤ ਨਿੰਦਾ ਕਰਦੇ ਹੋਏ ਸੰਸਦ ਮੈਂਬਰਾਂ ਦੀ ਮੁਅੱਤਲੀ ਖ਼ਿਲਾਫ਼ ਮੰਗਲਵਾਰ ਨੂੰ ਸੰਸਦ ਦੀਆਂ ਪੌੜੀਆਂ ‘ਤੇ ਵਿਰੋਧੀ ਧਿਰ ਦੇ ਪ੍ਰਦਰਸ਼ਨ ਦੌਰਾਨ ਬੈਨਰਜੀ ਨੇ ਧਨਖੜ ਦੀ ਨਕਲ ਲਾਹੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਬੈਨਰਜੀ ਦੇ ਮੋਬਾਈਲ ਫੋਨ ‘ਤੇ ਇਸ ਦੀ ਵੀਡੀਓ ਬਣਾਉਂਦੇ ਦੇਖਿਆ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ, ‘ਐਡਵੋਕੇਟ ਅਭਿਸ਼ੇਕ ਗੌਤਮ ਨੇ ਮੰਗਲਵਾਰ ਸ਼ਾਮ ਨੂੰ ਡਿਫੈਂਸ ਕਲੋਨੀ ਪੁਲੀਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ। ਅਸੀਂ ਉਸ ਨੂੰ ਅੱਗੇ ਆਪਣੇ ਸੀਨੀਅਰਾਂ ਕੋਲ ਭੇਜ ਦਿੱਤਾ ਹੈ।’



News Source link

- Advertisement -

More articles

- Advertisement -

Latest article