35.6 C
Patiāla
Friday, May 3, 2024

ਹਮਲੇ ਇਜ਼ਰਾਇਲ ਦੀਆਂ ਇੰਟੈਲੀਜੈਂਸ ਏਜੰਸੀਆਂ ਦੀ ‘ਵੱਡੀ ਨਾਕਾਮੀ’ ਦਾ ਨਤੀਜਾ: ਮਾਹਿਰ – punjabitribuneonline.com

Must read


ਯੇਰੂਸ਼ਲਮ, 8 ਅਕਤੂਬਰ

ਮੀਡੀਆ ਰਿਪੋਰਟਾਂ ਤੇ ਮਾਹਿਰਾਂ ਨੇ ਦਹਿਸ਼ਤੀ ਸਮੂਹ ਹਮਾਸ ਵੱਲੋਂ ਇਕੋ ਵੇਲੇ ‘ਜਲ, ਥਲ ਤੇ ਸਮੁੰਦਰ’ ਰਸਤੇ ਵੱਖ ਵੱਖ ਮੋਰਚਿਆਂ ਤੋਂ ਕੀਤੇ ਹਮਲੇ ਨੂੰ ਇਜ਼ਰਾਇਲ ਦੀਆਂ ਇੰਟੈਲੀਜੈਂਸ ਏਜੰਸੀਆਂ (ਸ਼ਨਿ ਬੇਟ ਤੇ ਮੋਸਾਦ) ਦੀ ‘ਵੱਡੀ ਨਾਕਾਮੀ’ ਦਾ ਨਤੀਜਾ ਕਰਾਰ ਦਿੱਤਾ ਹੈ। ਮਾਹਿਰਾਂ ਨੇ ਕਿਹਾ ਕਿ ਇਜ਼ਰਾਇਲ ਦਾ ਸਾਰਾ ਧਿਆਨ ਇਸਲਾਮਿਕ ਗਣਰਾਜ ਇਰਾਨ ਦੇ ਟਾਕਰੇ ਤੇ ਉਸ ਦੇ ਪ੍ਰਮਾਣੂ ਪ੍ਰੋਗਰਾਮ ਤੋਂ ਪਰਦਾ ਚੁੱਕਣ ਦੇ ਯਤਨਾਂ ਵੱਲ ਰਿਹਾ ਤੇ ਉਸ ਨੇ ਆਪਣੇ ਹੀ ਘਰ ’ਚ ਪਿੱਠ ਪਿੱਛੇ ਹੁੰਦੀਆਂ ਕਾਰਵਾਈਆਂ ਨੂੰ ਨਜ਼ਰਅੰਦਾਜ਼ ਕਰੀ ਛੱਡਿਆ। ਉਧਰ ਇਜ਼ਰਾਇਲੀ ਮੰਤਰੀਆਂ ਨੇ ਸ਼ਨਿੱਚਰਵਾਰ ਨੂੰ ਕੈਬਨਿਟ ਮੀਟਿੰਗ ਦੌਰਾਨ ਕਿਹਾ ਕਿ ਫੌਜ ਨੂੰ ਆਪਣੇ ਸੂਹੀਆ ਤੰਤਰ ਦੀ ਨਾਕਾਮੀ ਦਾ ਜਵਾਬ ਦੇਣਾ ਹੋਵੇਗਾ। ਮੰਤਰੀਆਂ ਨੇ ਚੀਫ਼ ਆਫ਼ ਸਟਾਫ਼ ਹਰਜ਼ੀ ਹਾਲੇਵੀ ਦੀ ਵੀ ਨੁਕਤਾਚੀਨੀ ਕੀਤੀ। ਉਨ੍ਹਾਂ ਕਿਹਾ ਕਿ ‘ਇਜ਼ਰਾਇਲ ਦਾ ਹਰੇਕ ਨਾਗਰਿਕ ਜਾਣਨਾ ਚਾਹੁੰਦਾ ਹੈ ਕਿ ਸੂਹੀਆ ਤੰਤਰ ਦੀ ਨਾਕਾਮੀ ਕਵਿੇਂ ਸੰਭਵ ਹੋਈ?’’ ਮੰਤਰੀਆਂ ਨੇ ਕੈਬਨਿਟ ਮੀਟਿੰਗ ਵਿੱਚ ਚੀਫ ਆਫ ਸਟਾਫ ਤੇ ਇੰਟੈਲੀਜੈਂਸ ਮੁਖੀ ਦੀ ਗੈਰਹਾਜ਼ਰੀ ’ਤੇ ਵੀ ਉਜ਼ਰ ਜਤਾਇਆ। -ਪੀਟੀਆਈ



News Source link

- Advertisement -

More articles

- Advertisement -

Latest article