27.8 C
Patiāla
Thursday, May 2, 2024

ਮੌਨਸੂਨ ਦੌਰਾਨ ਤਰਨ ਤਾਰਨ ਵਿੱਚ 80 ਫੀਸਦ ਵੱਧ ਮੀਂਹ ਪਏ; ਕੁਰੂਕਸ਼ੇਤਰ ’ਚ ਔਸਤ ਨਾਲੋਂ ਦੁੱਗਣੀ ਬਾਰਿਸ਼

Must read


ਚੰਡੀਗੜ੍ਹ, 8 ਅਕਤੂਬਰ

ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਸਾਲ ਮੌਨਸੂਨ ਦੌਰਾਨ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਔਸਤ ਨਾਲੋਂ ਦੁੱਗਣੀ ਬਾਰਸ਼ ਹੋਈ ਜਦੋਂ ਕਿ ਪੰਜਾਬ ਦੇ ਤਰਨ ਤਾਰਨ ਵਿੱਚ 80 ਫੀਸਦੀ ਵੱਧ ਮੀਂਹ ਪਏ। ਮੌਨਸੂਨ 30 ਸਤੰਬਰ ਨੂੰ ਦੋਵਾਂ ਰਾਜਾਂ ਤੇ ਉਨ੍ਹਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਤੋਂ ਵਾਪਸੀ ਦੇ ਚਾਲੇ ਪਾ ਚੁੱਕਾ ਹੈ। ਦੋਵਾਂ ਰਾਜਾਂ ਵਿੱਚ ਜੁਲਾਈ ਮਹੀਨੇ ਭਾਰੀ ਬਾਰਿਸ਼ ਹੋਈ, ਜਿਸ ਕਾਰਨ ਕੁਝ ਹਿੱਸਿਆਂ ਵਿੱਚ ਹੜ੍ਹ ਆ ਗਏ ਸਨ। ਜੁਲਾਈ ਦੀ ਨਿਸਬਤ ਅਗਸਤ ਮਹੀਨੇ ਦੋਵਾਂ ਰਾਜਾਂ ਵਿੱਚ ਘੱਟ ਮੀਂਹ ਪਏ, ਹਾਲਾਂਕਿ ਸਮੁੱਚੀ ਔਸਤ ਅਨੁਸਾਰ ਮੌਨਸੂਨ ਦਾ ਮੀਂਹ ਆਮ ਵਾਂਗ ਸੀ। ਪੰਜਾਬ ਵਿੱਚ ਮੌਨਸੂਨ 25 ਜੂਨ ਨੂੰ ਸੂਬੇ ਦੇ ਕੁਝ ਹਿੱਸਿਆਂ ’ਚ ਪਹੁੰਚਿਆ ਅਤੇ 2 ਜੁਲਾਈ ਤੱਕ ਪੂਰੇ ਸੂਬੇ ਨੂੰ ਕਵਰ ਕਰ ਲਿਆ। ਇਸ ਸਾਲ ਮੌਨਸੂਨ ਸੀਜ਼ਨ (1 ਜੂਨ-ਸਤੰਬਰ 30) ਦੌਰਾਨ, ਪੰਜਾਬ ਵਿੱਚ ਇਸ ਦੀ ਔਸਤਨ 438.8 ਮਿਲੀਮੀਟਰ ਦੇ ਮੁਕਾਬਲੇ 416.7 ਮਿਲੀਮੀਟਰ ਮੀਂਹ ਪਏ ਜੋ ਕਿ ਪੰਜ ਫੀਸਦ ਘੱਟ ਹੈ। -ਪੀਟੀਆਈ



News Source link

- Advertisement -

More articles

- Advertisement -

Latest article