29.6 C
Patiāla
Monday, April 29, 2024

ਮਨੀਪੁਰ: ਮੰਤਰੀ ਦੀ ਰਿਹਾਇਸ਼ ਨੇੜੇ ਹਮਲੇ ’ਚ ਸੀਆਰਪੀਐੱਫ ਜਵਾਨ ਸਮੇਤ ਦੋ ਜ਼ਖ਼ਮੀ

Must read


ਇੰਫਾਲ, 8 ਅਕਤੂਬਰ

ਮਨੀਪੁਰ ਦੇ ਪੱਛਮੀ ਇੰਫਾਲ ’ਚ ਮੰਤਰੀ ਖੇਮਚੰਦ ਯੁਮਨਾਮ ਦੀ ਰਿਹਾਇਸ਼ ਨੇੜੇ ਕੀਤੇ ਗਏ ਗਰੇਨੇਡ ਹਮਲੇ ਵਿੱਚ ਸੀਆਰਪੀਐੱਫ ਦੇ ਇੱਕ ਜਵਾਨ ਸਮੇਤ ਦੋ ਜਣੇ ਜ਼ਖ਼ਮੀ ਹੋ ਗਏ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਮੁਤਾਬਕ ਇਹ ਹਮਲਾ ਯੁਮਨਾਮ ਲੇਈਕਈ ’ਚ ਲੰਘੀ ਰਾਤ 10 ਵਜੇ ਦੇ ਕਰੀਬ ਹੋਇਆ। ਉਸ ਨੇ ਦੱਸਿਆ ਕਿ ਇੱਕ ਮੋਟਰਸਾਈਕਲ ’ਤੇ ਆਏ ਦੋ ਹਮਲਾਵਰਾਂ ਨੇ ਗਰੇਨੇਡ ਸੁੱਟਿਆ ਜੋ ਮੰਤਰੀ ਦੀ ਰਿਹਾਇਸ਼ ਦੇ ਮੁੱਖ ਗੇਟ ਤੋਂ ਕੁਝ ਮੀਟਰ ਦੀ ਦੂਰੀ ’ਤੇ ਡਿੱਗਾ। ਪੁਲੀਸ ਅਨੁਸਾਰ ਹਮਲੇ ’ਚ ਜ਼ਖ਼ਮੀ ਸੀਆਰਪੀਐੱਫ ਦੇ ਜਵਾਨ ਦੀ ਪਛਾਣ ਦਨਿੇਸ਼ ਚੰਦਰ ਦਾਸ ਵਜੋਂ ਹੋਈ ਹੈ ਅਤੇ ਉਹ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ।



News Source link

- Advertisement -

More articles

- Advertisement -

Latest article