28.6 C
Patiāla
Monday, April 29, 2024

ਏਸ਼ਿਆਈ ਖੇਡਾਂ: ਤਗ਼ਮੇ ਜਿੱਤ ਪਰਤੇ ਜਸਵਿੰਦਰ ਸਿੰਘ ਦਾ ਨਿੱਘਾ ਸਵਾਗਤ

Must read


ਬੀਰਬਲ ਰਿਸ਼ੀ

ਸ਼ੇਰਪੁਰ, 1 ਅਕਤੂਬਰ

19ਵੀਂਆਂ ਏਸ਼ਿਆਈ ਖੇਡਾਂ ਹਾਂਗਜ਼ੂ ’ਚ ਕਿਸ਼ਤੀ ਚਾਲਣ ਵਿੱਚੋਂ ਦੋ ਤਗਮੇ ਜਿੱਤ ਕੇ ਦੁਪਹਿਰ ਸਮੇਂ ਪਰਤੇ ਜਸਵਿੰਦਰ ਸਿੰਘ ਦਾ ਜੱਦੀ ਪਿੰਡ ਕਲੇਰਾਂ ’ਚ ਲੋਕਾਂ ਨੇ ਉਤਸ਼ਾਹ ਨਾਲ ਸਵਾਗਤ ਕੀਤਾ। ਇਸ ਮੌਕੇ ਮੁੱਖ ਮੰਤਰੀ ਦੀ ਮਾਤਾ ਹਰਪਾਲ ਕੌਰ ਵੱਲੋਂ ਜਸਵਿੰਦਰ ਦਾ ਸਨਮਾਨ ਕਰਦਿਆਂ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਮੁਬਾਰਕਵਾਦ ਦਿੱਤੀ। ਯਾਦ ਰਹੇ ਕਿ ਦੋ ਦਨਿ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਘਨੌਰ ਖੁਰਦ ਵਿੱਚ ਸਮਾਗ਼ਮ ਦੌਰਾਨ ਇਸ ਸ਼ਾਨਾਮੱਤੀ ਪ੍ਰਾਪਤੀ ’ਤੇ ਖਿਡਾਰੀ ਨੂੰ 70 ਲੱਖ ਦੀ ਰਾਸ਼ੀ ਦੇਣ ਦਾ ਐਲਾਨ ਕਰਨ ਤੋਂ ਇਲਾਵਾ ਉਸ ਦੇ ਪਿਤਾ ਜਗਦੇਵ ਸਿੰਘ ਦਾ ਸਨਮਾਨ ਕੀਤਾ ਸੀ।

ਪਿੰਡ ਕਲੇਰਾਂ ’ਚ ਸਨਮਾਨ ਸਮਾਗਮ ਦੌਰਾਨ ਮੁੱਖ ਮੰਤਰੀ ਦਫ਼ਤਰ ਕੈਂਪ ਧੂਰੀ ਦੇ ਇੰਚਾਰਜ ਅੰਮ੍ਰਿਤਪਾਲ ਬਰਾੜ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤਿੰਦਰ ਸਿੰਘ ਚੱਠਾ ਨੇ ਕਿਹਾ ਕਿ ਜਸਵਿੰਦਰ ਸਿੰਘ ਦੀ ਪ੍ਰਾਪਤੀ ਤੋਂ ਪ੍ਰੇਰਨਾ ਲੈ ਕੇ ਨੌਜਵਾਨਾਂ ਨੂੰ ਅੱਗੇ ਵਧਣ ਚਹੀਦਾ ਹੈ। ਇਸ ਤੋਂ ਪਹਿਲਾਂ ‘ਆਪ’ ਆਗੂ ਭਲਿੰਦਰ ਸਿੰਘ, ਪਿੰਡ ਦੇ ਸਰਪੰਚ ਅਮਨਦੀਪ ਸਿੰਘ ਦੀ ਅਗਵਾਈ ਹੇਠ ਪੰਚਾਇਤ ਅਤੇ ਸੁਖਚੈਨ ਸਿੰਘ ਕਾਫ਼ਲੇ ਦੇ ਰੂਪ ਵਿੱਚ ਜਸਵਿੰਦਰ ਸਿੰਘ ਨੂੰ ਧੂਰੀ ਦੇ ਰੇਲਵੇ ਸਟੇਸ਼ਨ ਤੋਂ ਲੈ ਕੇ ਪਿੰਡ ਪੁੱਜੇ। ਪਿੰਡ ਘਨੌਰ ਕਲਾਂ ਦੇ ਸਰਪੰਚ ਭੀਲਾ ਸਿੰਘ ਤੇ ਪੰਚਾਇਤ ਨੇ ਆਪਣੇ ਪਿੰਡ ਪੁੱਜਣ ’ਤੇ ਚੈਂਪੀਅਨ ਦਾ ਸਨਮਾਨ ਕੀਤਾ। ਜਸਵਿੰਦਰ ਸਿੰਘ ਨੂੰ ਖੁੱਲ੍ਹੀ ਕਾਰ ’ਚ ਬਿਠਾ ਕੇ ਪਿੰਡ ਵਿੱਚ ਕਾਫ਼ਲਾ ਕੱਢਿਆ ਗਿਆ। ਇਸੇ ਦੌਰਾਨ ਪਿੰਡ ਕਲੇਰਾਂ ਪੁੱਜੇ ਭਾਜਪਾ ਆਗੂ ਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਚੈਂਪੀਅਨ ਦਾ ਸਨਮਾਨ ਕੀਤਾ। ਇੰਜ ਹੀ ਅਕਾਲੀ ਆਗੂ ਇੰਦਰਜੀਤ ਸਿੰਘ ਦੀ ਟੀਮ ਨੇ ਖਿਡਾਰੀ ਦਾ ਸਨਮਾਨ ਕੀਤਾ।

ਜਸਵਿੰਦਰ ਸਿੰਘ ਨੇ ਮਿਲੇ ਮਾਣ ਸਨਮਾਨ ’ਤੇ ਸਮੂਹ ਪਿੰਡ ਵਾਸੀਆਂ, ਰਾਜਸੀ ਅਤੇ ਧਾਰਮਿਕ ਆਗੂਆਂ ਵੱਲੋਂ ਮਿਲੇ ਮਾਣ ਸਤਿਕਾਰ ਬਦਲੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਉਸ ਨੇ ਬਾਰ੍ਹਵੀਂ ਸਸਸ ਸਕੂਲ ਪਿੰਡ ਹਥਨ ਤੋਂ ਕੀਤੀ ਜਿਸ ਮਗਰੋਂ ਉਹ 2017 ਵਿੱਚ ਸਿੱਖ ਰੈਜ਼ੀਮੈਂਟ ਫੌਜ ’ਚ ਭਰਤੀ ਹੋ ਗਿਆ। ਸੰਨ 2018 ਵਿੱਚ ਉਸ ਨੇ ਪੂਣੇ ਡਿਊਟੀ ਦੌਰਾਨ ਰੋਇੰਗ ’ਚ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਅਤੇ ਏਸ਼ਿਆਈ ਖੇਡਾਂ ਵਿੱਚ ਉਸ ਨੂੰ ਰੋਇੰਗ-4 ’ਚ ਕਾਂਸੇ ਤੇ ਰੋਇੰਗ-8 ’ਚ ਚਾਂਦੀ ਦੇ ਤਗਮੇ ਮੈਡਲ ਮਿਲੇ ਹਨ। ਜਸਵਿੰਦਰ ਸਿੰਘ ਦੇ ਪਿਤਾ ਜਗਦੇਵ ਤੇ ਮਾਤਾ ਹਰਬੰਸ ਕੌਰ ਇਸ ਮਾਣ ਸਤਿਕਾਰ ਤੋਂ ਬੇਹੱਦ ਖੁਸ਼ ਹਨ।



News Source link

- Advertisement -

More articles

- Advertisement -

Latest article