38 C
Patiāla
Sunday, May 5, 2024

ਮਿੱਡ-ਡੇਅ ਮੀਲ ਕੁੱਕ ਬੀਬੀਆਂ ਨੇ ਆਵਾਜਾਈ ਠੱਪ ਕੀਤੀ – punjabitribuneonline.com

Must read


ਖੇਤਰੀ ਪ੍ਰਤੀਨਿਧ

ਪਟਿਆਲਾ, 1 ਅਕਤੂਬਰ

ਡੈਮੋਕ੍ਰੇਟਿਕ ਮਿੱਡ-ਡੇਅ ਮੀਲ ਕੁੱਕ ਫਰੰਟ ਪੰਜਾਬ ਦੀ ਅਗਵਾਈ ਹੇਠ ਅੱਜ ਇੱਥੇ ਮਨਿੀ ਸਕੱਤਰੇਤ ਪਟਿਆਲਾ ਅੱਗੇ ਮਿਡ-ਮੀਲ ਕੁੱਕ ਬੀਬੀਆਂ ਇਕੱਠੀਆਂ ਹੋਈਆਂ। ਏਡੀਸੀ ਗੁਰਪ੍ਰੀਤ ਸਿੰਘ ਥਿੰਦ ਨੇ ਧਰਨੇ ’ਚ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ ਅਤੇ 15 ਅਕਤੂਬਰ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਮੀਟਿੰਗ ਦਾ ਲਿਖਤੀ ਭਰੋਸਾ ਦੇ ਕੇ ਜਾਮ ਖੁਲ੍ਹਵਾਇਆ।

ਪ੍ਰਧਾਨ ਹਰਜਿੰਦਰ ਕੌਰ ਲੋਪੇ, ਜ਼ਿਲ੍ਹਾ ਪ੍ਰਧਾਨ ਸੁਖਜੀਤ ਕੌਰ ਲਚਕਾਣੀ, ਸਿਮਰਜੀਤ ਕੌਰ ਅਜਨੌਦਾ ਤੇ ਗੁਰਵਿੰਦਰ ਕੌਰ ਡੇਰਾਬਸੀ ਨੇ ਕਿਹਾ ਕਿ ਆਮ ਆਦਮੀ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਸਾਰੀਆਂ ਮਿੱਡ-ਡੇਅ ਮੀਲ ਕੁੁੱਕ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰ ਦਿੱਤਾ ਹੈ, ਪਰ ਦੂਸਰੇ ਪਾਸੇ ਜਿੱਥੇ ਇੱਕ ਦੋ ਵੀ ਬੱਚੇ ਘਟ ਗਏ ਹਨ, ਉੱਥੇ 10-10 ਸਾਲ ਤੋਂ ਕੰਮ ਕਰਦੀਆਂ ਮਿੱਡ-ਡੇਅ ਮੀਲ ਕੁੱਕ ਨੂੰ ਸਕੂਲਾਂ ਵਿੱਚੋਂ ਕੱਢਿਆ ਜਾ ਰਿਹਾ ਹੈ।

ਉਨ੍ਹਾਂ ਮੰਗ ਕੀਤੀ ਕਿ ਬੱਚਿਆਂ ਦੀ ਗਿਣਤੀ ਘਟਣ ਤੇ ਸਕੂਲਾਂ ਵਿੱਚੋਂ ਕੁੱਕ ਬੀਬੀਆਂ ਨੂੰ ਫਾਰਗ ਕਰਨਾ ਬੰਦ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ਪੰਜਾਬ ਸਰਕਾਰ ਵੱਲੋਂ ਵਾਲੰਟੀਅਰਾਂ ਦੀਆਂ ਤਿੰਨਾ ਗੁਣਾਂ ਤਨਖਾਹ ਵਧਾਉਣ ਦਾ ਜੋ ਫੈਸਲਾ ਲਿਆ ਹੈ ਉਸੇ ਹੀ ਤਰਜ਼ ਤੇ ਬਹੁਤ ਥੋੜੀ ਤਨਖਾਹ 3000 ਰੁਪਏ ਮਹੀਨਾ ਤੇ ਕੰਮ ਕਰਦੀਆਂ ਮਿਡ-ਡੇਅ ਮੀਲ ਕੁੱਕ ਦੀਆਂ ਤਨਖਾਹਾਂ ਵਿੱਚ ਵੀ ਤਿੰਨ ਗੁਣਾ ਵਾਧਾ ਕਰ ਕੇ 9 ਹਜ਼ਾਰ ਰੁਪਏ ਮਹੀਨਾ ਕਰਕੇ, ਇਨ੍ਹਾਂ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤਾਂ ਅਧੀਨ ਲਿਆਂਦਾ ਜਾਵੇ। ਹਰ ਸਾਲ ਵਧਦੀ ਵੱਧਦੀ ਮਹਿੰਗਾਈ ਅਨੁਸਾਰ 5% ਤਨਖਾਹਾਂ ਵਿੱਚ ਵਾਧਾ ਕਰਨ ਦੇ ਨਿਯਮ ਨੂੰ ਕੁੱਕ ਦੀ ਤਨਖਾਹ ’ਤੇ ਵੀ ਲਾਗੂ ਕੀਤਾ ਜਾਵੇ।

ਇਸ ਮੌਕੇ ਇਸ ਮੌਕੇ ਜਸਵਿੰਦਰ ਕੌਰ ਘੁੰਡਰ, ਸੀਮਾ ਰਾਣੀ ਨਾਭਾ, ਊਸ਼ਾ ਰਾਣੀ, ਪਰਮਜੀਤ ਕੌਰ ਨਾਨੋਵਾਲ, ਬੇਅੰਤ ਕੌਰ ਰੰਨੋ, ਰੀਟਾ ਰਾਣੀ ਮੰਡੌਰ, ਚਰਨਜੀਤ ਕੌਰ ਅਰਨੋ, ਜਸਵੀਰ ਕੌਰ ਕਲਿਹਾਣਾ, ਜਸਵਿੰਦਰ ਕੌਰ ਸਾਮਦੋ, ਜਸਪ੍ਰੀਤ ਕੌਰ ਲੰਗ, ਅੰਜੂ ਪਟਿਆਲਾ, ਜਸਬੀਰ ਕੌਰ ਖੇੜਾ, ਪਰਮਜੀਤ ਕੌਰ ਉੜਦਣ , ਆਈਡੀਪੀ ਦੇ ਆਗੂ ਕਰਨੈਲ ਸਿੰਘ ਜਖੇਪਲ, ਕ੍ਰਿਸ਼ਨ ਲੁਬਾਣਾ , ਪਰਮਿੰਦਰ ਸਿੰਘ ਕਲਿਆਣ, ਸੁਰਜੀਤ ਸਿੰਘ ਪਾਤੜਾ ਆਦ ਨੇ ਵੀ ਸੰਬੋਧਨ ਕੀਤਾ।



News Source link

- Advertisement -

More articles

- Advertisement -

Latest article