27.8 C
Patiāla
Friday, May 3, 2024

Health Tips: ਘਰਾਂ 'ਚ ਵਧ ਰਹੇ ਝਗੜੇ, ਟੁੱਟ ਰਹੇ ਰਿਸ਼ਤੇ, ਨੀਂਦ ਪੁਆੜੇ ਦੀ ਜੜ੍ਹ, ਨਵੀਂ ਖੋਜ 'ਚ ਵੱਡਾ ਖੁਲਾਸਾ

Must read


Health Tips: ਘਰਾਂ ‘ਚ ਝਗੜੇ ਵਧ ਰਹੇ ਹਨ। ਰਿਸ਼ਤੇ ਟੁੱਟ ਰਿਸ਼ਤੇ ਹਨ। ਇਸ ਪੁਆੜੇ ਦੀ ਜੜ੍ਹ ਨੀਂਦ ਹੈ। ਨਵੀਂ ਖੋਜ ‘ਚ ਇਹ ਖੁਲਾਸਾ ਹੋਇਆ ਹੈ। ਜਰਨਲ ਆਫ ਸੋਸ਼ਲ ਐਂਡ ਪਰਸਨਲ ਰਿਲੇਸ਼ਨਸ਼ਿਪਸ ਵਿੱਚ ਇੱਕ ਨਵੀਂ ਖੋਜ ਪ੍ਰਕਾਸ਼ਿਤ ਹੋਈ ਹੈ ਕਿ ਨੀਂਦ ਦੀ ਕਮੀ ਨਾ ਸਿਰਫ਼ ਗੁੱਸੇ ਨੂੰ ਵਧਾਉਂਦੀ ਹੈ, ਸਗੋਂ ਇਹ ਰਿਸ਼ਤਿਆਂ ਨੂੰ ਵੀ ਬਹੁਤ ਜਲਦੀ ਪ੍ਰਭਾਵਿਤ ਕਰਦੀ ਹੈ। ਪਹਿਲਾਂ ਖੋਜ ਵਿੱਚ ਪਾਇਆ ਗਿਆ ਸੀ ਕਿ ਮਾੜੀ ਨੀਂਦ ਸਮੱਸਿਆ ਹੱਲ ਕਰਨ, ਭਾਵਨਾਤਮਕ ਬੁੱਧੀ ਤੇ ਨਕਾਰਾਤਮਕ ਮੂਡ ਨੂੰ ਵਧਾਉਂਦੀ ਹੈ।

 


ਇਸ ਖੋਜ ‘ਚ 700 ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਸ ਦਾ ਹਿੱਸਾ ਅਮਰੀਕਾ ਤੇ ਯੂਰਪ ਦੇ ਉਨ੍ਹਾਂ ਲੋਕਾਂ ਨੂੰ ਬਣਾਇਆ ਗਿਆ ਸੀ ਜੋ ਜਾਂ ਤਾਂ ਰਿਲੇਸ਼ਨਸ਼ਿਪ ‘ਚ ਸਨ ਜਾਂ ਜੋ ਵਿਆਹੇ ਹੋਏ ਸਨ। ਖੋਜ ਵਿੱਚ ਭਾਗ ਲੈਣ ਵਾਲਿਆਂ ਨੇ ਆਪਣੀ ਸਵੈ-ਰਿਪੋਰਟ ਵਿੱਚ ਕਿਹਾ ਕਿ ਨੀਂਦ ਦੀ ਗੁਣਵੱਤਾ ਉਨ੍ਹਾਂ ਵਿੱਚ ਗੁੱਸਾ ਵਧਾ ਰਹੀ ਹੈ, ਜਿਸ ਦੇ ਨਤੀਜੇ ਵਜੋਂ ਰਿਸ਼ਤਿਆਂ ਦੀ ਗੁਣਵੱਤਾ ਵਿਗੜ ਰਹੀ ਹੈ।
 
ਰਿਸਰਚ ਵਿੱਚ ਪਾਇਆ ਗਿਆ ਹੈ ਕਿ ਜੋ ਲੋਕ ਚੰਗੀ ਨੀਂਦ ਨਹੀਂ ਲੈ ਪਾਉਂਦੇ, ਉਨ੍ਹਾਂ ਦਾ ਰਿਸ਼ਤਾ ਉਨ੍ਹਾਂ ਵਿਸ਼ਿਆਂ ਕਾਰਨ ਵੀ ਪ੍ਰਭਾਵਿਤ ਹੋ ਰਿਹਾ ਹੈ, ਜਿਨ੍ਹਾਂ ਦਾ ਰਿਸ਼ਤਿਆਂ ਨਾਲ ਕੋਈ ਸਬੰਧ ਹੈ ਵੀ ਨਹੀਂ, ਜਦੋਂਕਿ ਜੋ ਲੋਕ ਚੰਗੀ ਨੀਂਦ ਲੈਂਦੇ ਹਨ ਤੇ ਸਵੇਰੇ ਤਾਜ਼ਾ ਮਹਿਸੂਸ ਕਰਦੇ ਹਨ, ਉਨ੍ਹਾਂ ਦਾ ਰਿਸ਼ਤਾ ਕਾਫ਼ੀ ਰੋਮਾਂਟਿਕ ਹੁੰਦਾ ਹੈ।
 
ਖੋਜਕਰਤਾਵਾਂ ਨੇ ਕਿਹਾ ਕਿ ਜਦੋਂ ਨੀਂਦ ਪੂਰੀ ਨਹੀਂ ਹੁੰਦੀ ਤਾਂ ਨਕਾਰਾਤਮਕ ਭਾਵਨਾ ਹਾਵੀ ਹੋਣ ਲੱਗਦੀ ਹੈ ਤੇ ਜਦੋਂ ਅਸੀਂ ਇਸ ਮੂਡ ਵਿੱਚ ਆਪਣੇ ਸਾਥੀ ਨਾਲ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਇਸ ਦੀ ਚੰਗਿਆੜੀ ਸਾਡੀ ਗੱਲਬਾਤ, ਵਿਸ਼ੇ ਤੇ ਬੋਲਣ ਦੇ ਢੰਗ ਨੂੰ ਪ੍ਰਭਾਵਿਤ ਕਰਨ ਲੱਗਦੀ ਹੈ।
 
ਖੋਜਕਰਤਾਵਾਂ ਨੇ ਪਾਇਆ ਕਿ ਖਰਾਬ ਨੀਂਦ ਦੇ ਕਈ ਕਾਰਨ ਹੋ ਸਕਦੇ ਹਨ। ਇਸ ਦਾ ਕਾਰਨ ਬੱਚੇ ਦਾ ਜਨਮ, ਉਸ ਦੇ ਪਾਲਣ-ਪੋਸ਼ਣ ਦੀਆਂ ਚੁਣੌਤੀਆਂ, ਮੀਨੋਪੌਜ਼ ਤੇ ਵਧਦਾ ਤਣਾਅ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਤੁਸੀਂ ਆਪਣਾ ਧਿਆਨ ਰੱਖੋ, ਵਧੀਆ ਖੁਰਾਕ ਲਓ, ਕੈਫੀਨ ਦੀ ਮਾਤਰਾ ਨੂੰ ਘਟਾਓ, ਐਕਟਿਵ ਰਹੋ ਤੇ ਚੰਗੀ ਨੀਂਦ ਲੈਣ ਲਈ ਲੋੜੀਂਦੀ ਕੋਸ਼ਿਸ਼ ਕਰੋ। ਅਜਿਹਾ ਨਾ ਕਰਨ ਨਾਲ ਰੋਮਾਂਸ ਹੌਲੀ-ਹੌਲੀ ਰਿਸ਼ਤੇ ਤੋਂ ਦੂਰ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਮਾਮਲਾ ਤਲਾਕ ਤੱਕ ਪਹੁੰਚ ਜਾਂਦਾ ਹੈ।

 

Check out below Health Tools-
Calculate Your Body Mass Index ( BMI )

Calculate The Age Through Age Calculator



News Source link

- Advertisement -

More articles

- Advertisement -

Latest article